‘ਨਾਇਕੀ’ ਦਾ ਵਿਰੋਧ ਕਿਉਂ?

0
462

ਨਿਊਯਾਰਕ: ਖੇਡਾਂ ਦਾ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਵੱਡਾ ਨਾਂ ਨਾਇਕੀ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਕਾਰਨ ਕੰਪਨੀ ਵੱਲੋਂ ਅਮਰੀਕਨ ਫੁਟਬਾਲਰ ਕੋਲਿਨ ਕੇਪਰਨਿਕ ਨੂੰ ਆਪਣਾ ਬ੍ਰੈਂਡ ਅੰਬੈਸਡਰ ਬਣਾਉਣਾ ਹੈ। ਕੇਪਰਨਿਕ ਉਹ ਖਿਡਾਰੀ ਹੈ ਜਿਸ ਨੇ ਅਮਰੀਕਾ ਵਿੱਚ ਜਾਰੀ ਨਸਲਭੇਦ ਖਿਲਾਫ਼ ਭਾਰੀ ਵਿਰੋਧ ਜਤਾਇਆ ਸੀ।

ਆਪਣੇ ਵਿਰੋਧ ਪ੍ਰਦਰਸ਼ਨ ਕਰਨ ਲਈ ਉਹ ਇੱਕ ਵਾਰ ਅਮਰੀਕਾ ਦੇ ਕੌਮੀ ਤਰਾਨੇ ਦੌਰਾਨ ਗੋਡਿਆਂ ਭਾਰ ਬੈਠ ਗਿਆ ਸੀ। ਇਸ ਤੋਂ ਬਾਅਦ ਨਾਇਕੀ ਵੱਲੋਂ ਕੇਪਰਨਿਕ ਨੂੰ ਆਪਣਾ ਬ੍ਰੈਂਡ ਅੰਬੈਸਡਰ ਬਣਾਉਣ ‘ਤੇ ਦੇਸ਼ ਵਿੱਚ ਰਾਸ਼ਟਰਵਾਦ ਬਾਰੇ ਨਵੀਂ ਬਹਿਸ ਛੇੜ ਦਿੱਤੀ ਹੈ।

ਲੋਕਾਂ ਨੇ ਕੇਪਰਨਿਕ ਦੀ ਨਿਯੁਕਤੀ ਉੱਪਰ ਨਾਇਕੀ ਦੇ ਜੁੱਤੇ ਸਾੜ ਦਿੱਤੇ। ਇੰਨਾ ਹੀ ਨਹੀਂ ਨਿਵੇਸ਼ਕਾਂ ਨੇ ਆਪਣੇ ਸ਼ੇਅਰ ਵੇਚ ਦਿੱਤੇ ਤੇ ਕੁਝ ਲੋਕਾਂ ਨੇ ਜੁੱਤਿਆਂ ਦਾ ਬਾਈਕਾਟ ਕਰਨ ਦੀ ਮੰਗ ਕੀਤੀ। ਲੋਕਾਂ ਨੇ ਇਸ ਮੁਹਿੰਮ ਨੂੰ ‘ਜਸਟ ਬਰਨ ਇਟ’ ਦਾ ਨਾਂ ਦਿੱਤਾ ਹੈ।

ਲੋਕਾਂ ਦੀ ਗੱਲ ਛੱਡੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਵਿਰੋਧ ਜਤਾਇਆ ਹੈ। ਟਰੰਪ ਨੇ ਟਵੀਟ ਕਰ ਕਿਹਾ ਹੈ ਕਿ ਉਹ ਕਾਲਿਨ ਕੇਪਰਨਿਕ ਦੇ ਸਮਰਥਨ ਤੋਂ ਅਸਹਿਤਮ ਹਨ। ਇਸ ਦੇਸ਼ ਵਿੱਚ ਤੁਹਾਡੇ ਕੋਲ ਬਹੁਤ ਕੁਝ ਕਰਨ ਦੀ ਆਜ਼ਾਦੀ ਹੈ ਪਰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ, ਜਿਨ੍ਹਾਂ ਨਾਲ ਲੋਕਾਂ ਦੀ ਭਾਵਨਾਵਾਂ ਨੂੰ ਸੱਟ ਵੱਜੇ।

ਜਿੱਥੇ ਨਾਇਕੀ ਦੇ ਇਸ ਫੈਸਲੇ ਦਾ ਵਿਰੋਧ ਹੋ ਰਿਹਾ ਹੈ ਉੱਥੇ ਹੀ ਕੁਝ ਲੋਕ ਇਸ ਦੇ ਸਮਰਥਨ ਵਿੱਚ ਉੱਤਰ ਆਏ ਹਨ। ਅਜਿਹੇ ਲੋਕਾਂ ਨੇ ਨਾਇਕੀ ਦੇ ਇਸ ਫੈਸਲੇ ਨੂੰ ਬੇਹੱਦ ਬਹਾਦਰੀ ਵਾਲਾ ਕਰਾਰ ਦਿੱਤਾ ਹੈ। ‘ਵਿਵਾਲਡੀ’ ਦੇ ਸੀਈਓ ਐਰਿਕ ਜੋਆਚਿਮਸਥਲਰ ਨੇ ਕਿਹਾ ਕਿ ਇਸ ਨਾਲ ਨਾਇਕੀ ਬ੍ਰੈਂਡ ਦੇ ਤੌਰ ‘ਤੇ ਹੋਰ ਵੀ ਮਜ਼ਬੂਤ ਹੋ ਰਿਹਾ ਹੈ।