ਝੂਠ ਬੋਲਣ ਵਾਲੇ ਬੱਚੇ ਬਣਦੇ ਹਨ ਸਮਾਰਟ??

0
266

ਟੋਰੰਟੋ— ਹਾਲ ਹੀ ਵਿਚ ਹੋਈ ਸਟੱਡੀ ਵਿਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਅਜਿਹੇ ਬੱਚੇ, ਜੋ ਛੋਟੀ ਉਮਰ ਤੋਂ ਝੂਠ ਬੋਲਦੇ ਹਨ, ਉਹ ਅੱਗੇ ਜਾ ਕੇ ਸਮਾਰਟ ਅਤੇ ਇੰਟੈਲੀਜੈਂਟ ਬਣਦੇ ਹਨ। ਕੈਨੇਡਾ ਦੀ ਯੂਨੀਵਰਸਿਟੀ ਆਫ ਟੋਰੰਟੋ ਦੇ ਕੈਂਗ ਲੀ ਦਾ ਕਹਿਣਾ ਹੈ ਕਿ ਖੋਜ ਦੇ ਨਤੀਜੇ ਦੱਸਦੇ ਹਨ ਕਿ ਅਜਿਹੇ ਬੱਚੇ, ਜੋ ਬੇਹੱਦ ਛੋਟੀ ਉਮਰ ਵਿਚ ਝੂਠ ਬੋਲਦੇ ਹਨ, ਦੀ ਅੱਗੇ ਚਲ ਕੇ ਬੋਧ ਸਮਰੱਥਾ ਹੋਰ ਵੀ ਬਿਹਤਰ ਹੁੰਦੀ ਹੈ। ਜਰਨਲ ਆਫ ਐਕਸਪੈਰੀਮੈਂਟ ਚਾਈਲਡ ਸਾਈਕਾਲਾਜੀ ਵਿਚ ਪ੍ਰਕਾਸ਼ਿਤ ਇਕ ਸਟੱਡੀ ਵਿਚ ਖੋਜਕਾਰਾਂ ਨੇ ਚੀਨ ਵਿਚ ਪ੍ਰੀ-ਸਕੂਲ ਦੀ ਉਮਰ ਵਾਲੇ 42 ਬੱਚਿਆਂ ‘ਤੇ ਖੋਜ ਕੀਤੀ।

ਇਨ੍ਹਾਂ ਨੂੰ 2 ਗਰੁੱਪਾਂ ਵਿਚ ਵੰਡ ਦਿੱਤਾ ਗਿਆ, ਜਿਸ ਵਿਚ ਲੜਕੇ ਅਤੇ ਲੜਕੀਆਂ ਦੀ ਗਿਣਤੀ ਬਰਾਬਰ ਸੀ ਅਤੇ ਇਨ੍ਹਾਂ ਦੀ ਔਸਤ ਉਮਰ 40 ਮਹੀਨੇ ਲਗਭਗ 3 ਸਾਲ ਸੀ। ਲਗਭਗ 4 ਦਿਨ ਤੱਕ ਇਨ੍ਹਾਂ ਨੇ ਖੇਡ ਖੇਡੀ, ਜਿਸ ਵਿਚ ਉਨ੍ਹਾਂ ਨੇ ਕਿਸੇ ਖਿਡੌਣੇ ਨੂੰ ਬੱਚੇ ਤੋਂ ਬਚਾ ਕੇ ਇਕ ਹੱਥ ਵਿਚ ਲੁਕਾਉਣਾ ਸੀ। ਜਾਂਚ ਵਿਚ ਪਾਇਆ ਗਿਆ ਕਿ ਅਜਿਹੇ ਬੱਚੇ, ਜਿਨ੍ਹਾਂ ਨੂੰ ਝੂਠ ਬੋਲਣਾ ਜਾਂ ਧੋਖਾ ਦੇਣਾ ਸਿਖਾਇਆ ਗਿਆ ਸੀ, ਨੇ ਕੰਟਰੋਲ ਗਰੁੱਪ ਵਾਲੇ ਬੱਚਿਆਂ ਤੋਂ ਬਿਹਤਰ ਪ੍ਰਫਾਰਮ ਕੀਤਾ।

ਹਾਲਾਂਕਿ ਖੋਜਕਾਰ ਇਹ ਵੀ ਕਹਿੰਦੇ ਹਨ ਕਿ ਬੱਚੇ ਨੂੰ ਸਮਾਰਟ ਅਤੇ ਇੰਟੈਲੀਜੈਂਟ ਬਣਾਉਣ ਦੇ ਮਕਸਦ ਨਾਲ ਉਨ੍ਹਾਂ ਨੂੰ ਜਾਣ-ਬੁੱਝ ਕੇ ਝੂਠ ਬੋਲਣਾ ਸਿਖਾਉਣਾ ਪੂਰੀ ਤਰ੍ਹਾਂ ਗਲਤ ਹੈ।