ਹਾਂਗਕਾਂਗ ‘ਚ ਸ਼ਾਂਤੀ ਬਹਾਲੀ ਲਈ ਘੱਟ ਗਿਣਤੀ ਭਾਈਚਾਰਿਆਂ ਨੇ ਫੁੱਲ ਵੰਡੇ

0
922

  ਹਾਂਗਕਾਂਗ, 28 ਜੁਲਾਈ (ਜੰਗ ਬਹਾਦਰ ਸਿੰਘ)-ਹਾਂਗਕਾਂਗ ‘ਚ ਘੱਟ ਗਿਣਤੀ ਭਾਈਚਾਰਿਆਂ ਦੀ ਭਲਾਈ ਲਈ ਕਾਰਜਸ਼ੀਲ ਸੰਸਥਾ ਰੇਸੀਅਲ ਇੰਟਰਨੈਸ਼ਨਲ ਐਜੂਕੇਸ਼ਨ ਐਾਡ ਵੈੱਲਫੇਅਰ ਐਸੋਸੀਏਸ਼ਨ ਦੇ ਫਾਊਾਡਰ ਬਲਜਿੰਦਰ ਸਿੰਘ ਪੱਟੀ ਅਤੇ ਮੈਕਸੀਨ ਯਾਓ ਵਲੋਂ ਵਾਨਚਾਈ ਐਮ. ਟੀ. ਆਰ. ਸਟੇਸ਼ਨ ਦੇ ਬਾਹਰ ਹਾਂਗਕਾਂਗ ਦੇ ਵਿਗੜੇ ਹਾਲਤ ਨੂੰ ਸ਼ਾਂਤ ਕਰਨ ਦਾ ਸੰਦੇਸ਼ ਫੁੱਲ ਅਤੇ ਖਿਡਾਉਣੇ ਵੰਡ ਕੇ ਦਿੱਤਾ ਗਿਆ | ਉਨ੍ਹਾਂ ਨਾਲ ਘੱਟ ਗਿਣਤੀ ਭਾਈਚਾਰੇ ਦੇ ਬੱਚਿਆਂ ਅਤੇ ਨੌਜਵਾਨਾਂ ਵਲੋਂ ਹਾਂਗਕਾਂਗ ਵਾਸੀਆਂ ਨਾਲ ਰਾਬਤਾ ਕਰਦੇ ਕਿਹਾ ਕਿ ਹਾਂਗਕਾਂਗ ਸਾਡਾ ਘਰ ਹੈ ਅਤੇ ਅਸੀਂ ਹਾਂਗਕਾਂਗ ਨੂੰ ਪਿਆਰ ਕਰਦੇ ਹਾਂ | ਉਨ੍ਹਾਂ ਮਾਰਧਾੜ ਅਤੇ ਟਕਰਾਅ ਦਾ ਰਸਤਾ ਤਿਆਗ ਕੇ ਸਭ ਨੂੰ ਸਾਂਝੇ ਤੌਰ ‘ਤੇ ਮਿਲ-ਬੈਠ ਕੇ ਹਾਂਗਕਾਂਗ ਦੇ ਜਟਿਲ ਹੋ ਰਹੇ ਮਸਲੇ ਨੂੰ ਹੱਲ ਕਰਕੇ ਆਉਣ ਵਾਲੀ ਬਰਬਾਦੀ ਨੂੰ ਰੋਕਣ ਦਾ ਸੰਦੇਸ਼ ਦਿੱਤਾ | ਘੱਟ ਗਿਣਤੀ ਨੌਜਵਾਨਾਂ ਤੇ ਬੱਚਿਆਂ ਵਲੋਂ ਨਿਵੇਕਲੇ ਤਰੀਕੇ ਨਾਲ ਦਿੱਤੇ ਇਸ ਸ਼ਾਂਤੀ ਸੰਦੇਸ਼ ਨੂੰ ਲੋਕਾਂ ਵਲੋਂ ਤਾੜੀਆਂ ਮਾਰ ਕੇ ਸਰਾਹਿਆ ਗਿਆ |