ਹਾਂਗਕਾਂਗ ਸਬੰਧੀ ਚੀਨੀ ਸਰਕਾਰ ਦਾ ਅਹਿਮ ਬਿਆਨ

0
1089

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਕਰੀਬ 2 ਮਹੀਨੇ ਤੋ ਚੱਲ ਰਹੇ ਹਵਾਲਗੀ ਬਿੱਲ ਵਿਰੋਧੀ ਅਦੋਲਨ ਬਾਅਦ ਤੋਂ ਚੀਨੀ ਸਰਕਾਰ ਨੇ ਇਕ ਅਹਿਮ ਬਿਆਨ ਦਿੱਤਾ ਹੈ। ਅਸਲ ਵਿਚ ਹਾਂਗਕਾਂਗ ਦੇ ਚੀਨ ਵਿਚ 1 ਜੁਲਾਈ 1997 ਨੂੰ ਸਾਮਲ ਹੋਣ ਤੋ ਬਾਅਦ ਹਾਂਗਕਾਂਗ ਸਬੰਧੀ ਇਕ ਸਟੇਟ ਕੌਸਲ ਬਣਾਈ ਗਈ ਸੀ। ਇਹ ਕੋਸਲ ਮਕਾਓ ਬਾਰੇ ਮਾਮਲਿਆ ਤੇ ਨਿਗਾਹ ਵੀ ਰੱਖਦੀ ਹੈ। ਇਸ ਕੋਸਲ ਵੱਲੋਂ ਬੀਜ਼ਿਗ ਵਿਚ ਕੀਤੀ ਪ੍ਰੈਸ ਵਾਰਤਾ ਦੌਰਾਨ ਬੁਲਾਰੇ ਨੇ ਕਿਹਾ ਕਿ ਹਾਂਗਕਾਂਗ ਮੁੱਖੀ ਆਪਣਾ ਕੰਮ ਠੀਕ ਢੰਗ ਨਾਲ ਕਰ ਰਹੀ ਹੈ ਤੇ ਕੇਦਰੀ ਸਰਕਾਰ ਨੂੰ ਉਸ ਵਿਚ ਵਿਸਾਵਾਸ ਹੈ।ਉਨਾਂ ਕਿਹਾ ਕਿ ਉਹ ਲੋਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਸਮਝਦੇ ਹਨ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ। ਅਸਲ ਵਿਚ ਲੋਕਾਂ ‘ਚ ਚੀਨੀ ਕਾਨੂੰਨ ਦੀ ਅਗਿਆਨਤਾ ਕਾਰਨ ਇਹ ਸਭ ਕੁਝ ਹੋ ਰਿਹਾ ਹੈ। ਉਨਾਂ ਨੇ ਹਾਂਗਕਾਂਗ ਪੁਲੀਸ ਦੀ ਵੀ ਪਿੱਠ ਥਾਪੜਦਿਆ ਕਿਹਾ ਕਿ ਉਹ ਆਪਣਾ ਕੰਮ ਚੰਗੀ ਤਰਾਂ ਨਾਲ ਕਰ ਰਹੇ ਹਨ। ਬੁਲਾਰੇ ਨੇ ਹਾਂਗਕਾਂਗ ਸਰਕਾਰ ਨੂੰ ਨੋਜਵਾਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਤੇ ਉਨਾਂ ਦੀਆਂ ਸਮਸਿਆਵਾਂ ਦਾ ਹੱਲ ਕਰਨ ਲਈ ਵੀ ਕਿਹਾ। ਉਨਾਂ ਇਕ ਸਵਾਲ ਦੇ ਜਾਵਬ ਵਿਚ ਕਿਹਾ ਕਿ ਕੁਝ ਬਦੇਸੀ ਲੋਕ ਗੈਰਜਿਮੇਵਾਰਾਨਾਂ ਬਿਆਨ ਦੇ ਕੇ ਹਾਂਗਕਾਂਗ ਦਾ ਨੁਕਸਾਨ ਕਰ ਰਹੇ ਹਨ।ਉਨਾਂ ਅਹਿਜੇ ਲੋਕਾਂ ਨੂੰ ਹਾਂਗਕਾਂਗ ਦੇ ਮਾਮਾਲੇ ਤੋਂ ਦੂਰ ਰਹਿਣ ਲਈ ਕਿਹਾ।ਉਨਾਂ ਇਹ ਵੀ ਕਿਹਾ ਕਿ ‘ਇਕ ਦੇਸ਼ ਦੋ ਸਿਸਟਮ’ ਦੇ ਅਸੂਲਾਂ ਨਾਲ ਹੀ ਚੀਨ ਹਾਂਗਕਾਂਗ ਤੇ ਚੰਗੀ ਤਰਾ ਰਾਜ ਕਰ ਸਕਦਾ ਹੈ ਤੇ ਇਸ ਸਿਸਟਮ ਵਿਚ ਤਬਦੀਲੀ ਦਾ ਕੋਈ ਵਿਚਾਰ ਨਹੀ ਹੈ। ਉਨਾਂ ਹਾਂਗਕਾਂਗ ਦੇ ਲੋਕਾਂ ਤੋ 3 ਉਮੀਦਾਂ ਕੀਤੀ। ਪਹਿਲੀ, ਹਰ ਵਰਗ ਹਿੰਸਾ ਦੀ ਨਿੰਦਾ ਕਰੇ, ਦੂਜੀ, ਹਰ ਕੋਈ ਕਾਨੂੰਨ ਦੀ ਪਾਲਣਾ ਕਰੇ ਤੇ ਤੀਜੀ, ਲੋਕੀ ਆਪਣੇ ਰਾਜਸੀ ਮੱਤਭੇਦਾਂ ਤੋ ਜਲਦੀ ਬਾਹਰ ਆਉਣ।ਉਹ ਹਾਂਗਕਾਂਗ ਵਿਚ ਚੀਨੀ ਫੌਜ ਭੇਜਣ ਦੇ ਸਵਾਲ ਤੋ ਪਾਸਾ ਵੱਟਦੇ ਨਜਰ ਆਏ ਪਰ ਉਨਾਂ ਕਿਹਾ ਕਿ ਜੇ ਹਲਾਤ ਜਿਆਦਾ ਖਰਾਬ ਹੁੰਦੇ ਹਨ ਤਾਂ ਇਸ ਦਾ ਖਮਿਆਜ਼ਾ ਹਰ ਇਕ ਨੂੰ ਭਰਨਾ ਪਵੇਗਾ।ਕੁਝ ਵਿਦੇਸ਼ੀ ਮੀਡੀਏ ਨੇ ਇਸ ਪ੍ਰੈਸ ਵਾਰਤਾ ਦੇ ਸਿਧੇ ਪ੍ਰਸਾਰਨ ਦੀ ਬੇਨਤੀ ਕੀਤੀ ਸੀ ਜਿਸ ਨੂੰ ਰੱਦ ਕਰ ਦਿਤਾ ਗਿਆ। 1997 ਚ’ ਕੋਸਲ ਬਨਣ ਤੋ ਬਾਅਦ ਇਹ ਪਹਿਲੀ ਵਾਰ ਹੈ ਕਿ ਇਸ ਵੱਲੋਂ ਕੀਤੀ ਪ੍ਰੈਸ ਵਾਰਤਾ ਕੀਤੀ ਗਈ ਹੈ।