ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਬੱਚਿਆਂ ਵਲੋਂ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਦੇ ਸਹਿਯੋਗ ਨਾਲ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ ਗਿਆ | ਇਸ ਮੌਕੇ ਬੱਚਿਆਂ ਵਲੋਂ ਕੀਰਤਨ, ਕਵਿਤਾ, ਲੈਕਚਰ ਅਤੇ ਸ਼ਬਦ ਯਾਦ ਕਰਕੇ ਪੇਸ਼ ਕੀਤੇ ਗਏ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬੱਚੀ ਕਮਲਪ੍ਰੀਤ ਕੌਰ ਅਤੇ ਪ੍ਰਭਸ਼ਰਨ ਕੌਰ ਵਲੋਂ ਨਿਭਾਈ ਗਈ | ਬੱਚਿਆਂ ਦੀ ਹੌਸਲਾ ਅਫਜਾਈ ਲਈ ਕਰਮਜੀਤ ਸਿੰਘ ਅਤੇ ਟਰੱਸਟ ਵਲੋਂ ਬੱਚਿਆਂ ਨੂੰ ਮਹਿੰਗੇ ਖਿਡੌਣੇ ਇਨਾਮ ਵਜੋਂ ਦਿੱਤੇ ਗਏ | ਬੱਚਿਆਂ ਨੂੰ ਸਨਮਾਨਿਤ ਕਰਨ ਮੌਕੇ ਹੈੱਡ ਗ੍ਰੰਥੀ ਖ਼ਾਲਸਾ ਦੀਵਾਨ ਸਮੇਤ ਸ: ਦਲਜੀਤ ਸਿੰਘ ਜ਼ੀਰਾ ਪ੍ਰਧਾਨ, ਜਸਕਰਨ ਸਿੰਘ ਵਾਂਦਰ ਸਕੱਤਰ, ਪਾਲ ਸਿੰਘ ਲੰਗਰ ਸਕੱਤਰ, ਬਾਵਾ ਸਿੰਘ ਢਿੱਲੋਂ, ਗੁਲਬੀਰ ਸਿੰਘ ਬਤਰਾ, ਬੀਬੀ ਸੁਰਚਨਾ ਕੌਰ ਅਤੇ ਸ਼ਰਨਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਮੰਚ ‘ਤੇ ਹਾਜ਼ਰ ਹੋਏ |