ਹਰ ਸਾਲ 3 ਮਈ ਨੂੰ ਦੁਨੀਆ ਭਰ ‘ਚ ਵਰਲਡ ਪ੍ਰੈੱਸ ਫਰੀਡਮ ਡੇਅ ਜਾਂ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ। ਹਰ ਸਾਲ ਇਸ ਦਾ ਥੀਮ ਵੱਖ ਹੁੰਦਾ ਹੈ। ਇਸ ਦੀ ਮੇਜ਼ਬਾਨੀ ਵੀ ਹਰ ਸਾਲ ਵੱਖ-ਵੱਖ ਦੇਸ਼ਾਂ ਨੂੰ ਮਿਲਦੀ ਹੈ। ਸੰਯੁਕਤ ਰਾਸ਼ਟਰ ਦੀ ਮਹਾਸਭਾ ਨੇ 3 ਮਈ ਨੂੰ ਵਿਸ਼ਵ ਪ੍ਰੈੱਸ ਦਿਵਸ ਜਾਂ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਐਲਾਨ ਕੀਤਾ ਤਾਂ ਕਿ ਪ੍ਰੈੱਸ ਦੀ ਆਜ਼ਾਦੀ ਦੇ ਮਹੱਤਵ ਨਾਲ ਦੁਨੀਆ ਨੂੰ ਜਾਣੂੰ ਕਰਵਾਇਆ ਜਾਵੇ। ਇਸ ਦਾ ਇਕ ਹੋਰ ਮਕਸਦ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇਹ ਯਾਦ ਦਿਵਾਉਣਾ ਹੈ ਕਿ ਹਰ ਵਿਅਕਤੀ ਦੀ ਆਜ਼ਾਦੀ ਦੇ ਅਧਿਕਾਰ ਦੀ ਰੱਖਿਆ ਅਤੇ ਸਨਮਾਨ ਕਰਨਾ ਇਸ ਦਾ ਕਰਤੱਵ ਹੈ। ਲੋਕਤੰਤਰ ਦੇ ਮੁੱਲਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਬਹਾਲ ਕਰਨ ‘ਚ ਮੀਡੀਆ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਈ ਸਰਕਾਰਾਂ ਨੂੰ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਕਰਨੀ ਚਾਹੀਦੀ ਹੈ।
ਕਿਸ ਨੇ ਕੀਤੀ ਸੀ ਪਹਿਲ
1991 ‘ਚ ਅਫਰੀਕਾ ਦੇ ਪੱਤਰਕਾਰਾਂ ਨੇ ਪ੍ਰੈੱਸ ਦੀ ਆਜ਼ਾਦੀ ਲਈ ਇਕ ਪਹਿਲ ਕੀਤੀ ਸੀ। ਉਨ੍ਹਾਂ ਨੇ 3 ਮਈ ਨੂੰ ਪ੍ਰੈੱਸ ਦੀ ਆਜ਼ਾਦੀ ਦੇ ਸਿਧਾਂਤਾਂ ਨਾਲ ਸੰਬੰਧਤ ਇਕ ਬਿਆਨ ਜਾਰੀ ਕੀਤਾ ਸੀ, ਜਿਸ ਨੂੰ ਡਿਕਲੇਰੇਸ਼ਨ ਆਫ ਵਿੰਡਹੋਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਦੀ ਦੂਜੀ ਜਯੰਤੀ ਮੌਕੇ 1993 ‘ਚ ਸੰਯੁਕਤ ਰਾਸ਼ਟਰ ਦੀ ਮਹਾਸਭਾ ਨੇ ਪਹਿਲੀ ਵਾਰ ਵਿਸ਼ਵ ਪ੍ਰੈੱਸ ਦਿਵਸ ਦਾ ਆਯੋਜਨ ਕੀਤਾ। ਉਦੋਂ ਤੋਂ ਹਰ ਸਾਲ 3 ਮਈ ਨੂੰ ਇਹ ਦਿਨ ਮਨਾਇਆ ਜਾਂਦਾ ਹੈ।
ਦੁਨੀਆ ਭਰ ‘ਚ ਮਨਾਇਆ ਜਾਵੇਗਾ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ
ਦੁਨੀਆ ਭਰ ‘ਚ ਮਈ 2019 ਦੇ ਪਹਿਲੇ ਸ਼ੁੱਕਰਵਾਰ ਯਾਨੀ 3 ਮਈ 2019 ਨੂੰ ਵਰਲਡ ਪ੍ਰੈੱਸ ਫਰੀਡਮ ਡੇਅ 2019 ਮਨਾਇਆ ਜਾਵੇਗਾ। ਇਸ ਵਾਰ ਦੀ ਥੀਮ ਹੈ ‘ਲੋਕਤੰਤਰ ਲਈ ਮੀਡੀਆ: ਫਰਜ਼ੀ ਖਬਰਾਂ ਅਤੇ ਸੂਚਨਾਵਾਂ ਦੇ ਦੌਰ ‘ਚ ਅਖਬਾਰ ਅਤੇ ਚੋਣ’। 26ਵੇਂ ਵਿਸ਼ਵ ਪ੍ਰੈੱਸ ਦਿਵਸ ਦੇ ਮੁੱਖ ਪ੍ਰੋਗਰਾਮ ਦਾ ਆਯੋਜਨ ਇਥੋਪੀਆ ਦੀ ਰਾਜਧਾਨੀ ਆਦਿਸ ਅਬਾਬ ‘ਚ ਹੋਵੇਗਾ। ਯੂਨੇਸਕੋ ਅਤੇ ਇਥੋਪੀਆ ਸਰਕਾਰ ਪ੍ਰੋਗਰਾਮ ‘ਚ ਯੋਗਦਾਨ ਕਰਨਗੇ। ਮੀਡੀਆ ਨੂੰ ਚੋਣਾਂ ਦੌਰਾਨ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਚੁਣੌਤੀਆਂ ‘ਤੇ ਖਾਸ ਤੌਰ ‘ਤੇ ਰੋਸ਼ਨੀ ਪਾਈ ਜਾਵੇਗੀ। ਸ਼ਾਂਤੀ ਅਤੇ ਤਰੱਕੀ ਨੂੰ ਬਹਾਲ ਕਰਨ ‘ਚ ਮੀਡੀਆ ਦੀ ਭੂਮਿਕਾ ‘ਤੇ ਵੀ ਚਰਚਾ ਕੀਤਾ ਜਾਵੇਗਾ। ਭਾਰਤ ਦੀ ਗੱਲ ਕਰੋ ਤਾਂ ਭਵਾਨੀਪੁਰ ਐਜ਼ੂਕੇਸ਼ਨ ਸੋਸਾਇਟੀ, ਕੋਲਕਾਤਾ ਦਾ ਅਖਬਾਰ ਅਤੇ ਜਨਸੰਚਾਰ ਵਿਭਾਗ ਪ੍ਰੋਗਰਾਮਾਂ ਦਾ ਆਯੋਜਨ ਕਰੇਗਾ। ਲੋਕਤੰਤਰੀ ਦੇਸ਼ ‘ਚ ਆਜ਼ਾਦੀ ਅਤੇ ਨਿਰਪੱਖ ਮੀਡੀਆ ਦੇ ਮਹੱਤਵ ‘ਤੇ ਸੈਮੀਨਾਰਾਂ ਅਤੇ ਚਰਚਾਵਾਂ ਦਾ ਵੀ ਆਯੋਜਨ ਕੀਤਾ ਜਾਵੇਗਾ।
ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ
ਦੁਨੀਆ ਭਰ ਦੇ ਕਈ ਦੇਸ਼ ਪੱਤਰਕਾਰਾਂ ਅਤੇ ਪ੍ਰੈੱਸ ‘ਤੇ ਅੱਤਿਆਚਾਰ ਕਰਦੇ ਹਨ। ਮੀਡੀਆ ਸੰਗਠਨ ਜਾਂ ਪੱਤਰਕਾਰ ਜੇਕਰ ਸਰਕਾਰ ਦੀ ਮਰਜ਼ੀ ਨਾਲ ਨਹੀਂ ਚੱਲਦੇ ਹਨ ਤਾਂ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਨਾਲ ਤੰਗ ਕੀਤਾ ਜਾਂਦਾ ਹੈ। ਮੀਡੀਆ ਸੰਗਠਨਾਂ ਨੂੰ ਬੰਦ ਕਰ ਨਲਈ ਮਜ਼ਬੂਰ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਆਰਥਿਕ ਰੂਪ ਨਾਲ ਕਮਜ਼ੋਰ ਕਰਨ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਂਦੇ ਹਨ, ਜਿਵੇਂ ਉਨ੍ਹਾਂ ‘ਤੇ ਜ਼ੁਰਮਾਨਾ ਲਗਾਉਣਾ, ਆਮਦਨ ਟੈਕਸ ਦੇ ਛਾਪੇ, ਵਿਗਿਆਪਨ ਬੰਦ ਕਰਨਾ ਆਦਿ। ਸੰਪਾਦਕਾਂ, ਪ੍ਰਕਾਸ਼ਕਾਂ ਅਤੇ ਪੱਤਰਕਾਰਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ। ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ। ਜੇਕਰ ਇਸ ਤੋਂ ਵੀ ਉਹ ਬਾਜ਼ ਨਹੀਂ ਆਉਂਦੇ ਹਨ ਤਾਂ ਉਨ੍ਹਾਂ ਦਾ ਕਤਲ ਤੱਕ ਕਰਵਾ ਦਿੱਤਾ ਜਾਂਦਾ ਹੈ। ਇਹ ਚੀਜ਼ਾਂ ਹਰ ਵਿਅਕਤੀ ਦੀ ਆਜ਼ਾਦੀ ਦੇ ਰਸਤੇ ‘ਚ ਸਭ ਤੋਂ ਵੱਡੀ ਰੁਕਾਵਟ ਹੈ। ਇਨ੍ਹਾਂ ਚੀਜ਼ਾਂ ਨੂੰ ਧਿਆਨ ‘ਚ ਰੱਖਦੇ ਹੋਏ ਦੁਨੀਆ ਭਰ ‘ਚ ਪ੍ਰੈੱਸ ਦੀ ਆਜ਼ਾਦੀ ਦਾ ਦਿਨ ਮਨਾਇਆ ਜਾਂਦਾ ਹੈ। ਇਸ ਮੌਕੇ ਨਾਗਰਿਕਾਂ ਨੂੰ ਦੱਸਿਆ ਜਾਂਦਾ ਹੈ ਕਿ ਕਿਵੇਂ ਪ੍ਰੈੱਸ ਦੀ ਆਜ਼ਾਦੀ ਨੂੰ ਖੋਹਿਆ ਜਾ ਰਿਹਾ ਹੈ। ਨਾਲ ਹੀ ਸਰਕਾਰਾਂ ਨੂੰ ਵੀ ਜ਼ਿੰਮੇਵਾਰ ਬਣਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।