ਹਾਂਗਕਾਂਗ(ਪਚਬ): ਆਯੁਸ਼ਮਾਨ ਖੁਰਾਨਾ ਦੀ ਅੰਧਾਧੁਨ ਨੇ ਚੀਨ ਦੇ ਬਾਕਸ ਆਫਿਸ ‘ਤੇ 100 ਕਰੋੜ ਦੀ ਕਮਾਈ ਕਰਨ ਤੋਂ ਬਾਅਦ ਵੀ ਆਪਣਾ ਜ਼ਬਰਦਸਤ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਹੁਣ ਕਮਾਈ 115 ਕਰੋੜ ਰੁਪਏ ਦੇ ਪਾਰ ਹੋ ਗਈ ਹੈ।
ਚੀਨ ਵਿਚ ਪਿਆਨੋ ਪਲੇਅਰ ਦੇ ਨਾਂ ਨਾਲ ਰਿਲੀਜ਼ ਕੀਤੀ ਗਈ ਇਸ ਫਿਲਮ ਨੇ ਚੀਨ ਵਿਚ ਆਪਣੀ ਰਿਲੀਜ਼ ਦੇ 7ਵੇਂ ਦਿਨ 1.39 ਮਿਲੀਅਨ ਡਾਲਰ ਦਾ ਕੁਲਕੈਸ਼ਨ ਕੀਤੀ ਹੈ। ਸ਼੍ਰੀਰਾਮ ਰਾਘਵਨ ਦੀ ਡਾਇਰੈਕਸ਼ਨ ‘ਚ ਬਣੀ ਅਤੇ ਆਯੁਸ਼ਮਾਨ ਖੁਰਾਨਾ, ਰਾਧਿਕਾ ਆਪਟੇ ਅਤੇ ਤੱਬੂ ਸਟਾਰਰ ਫਿਲਮ ਅੰਧਾਧੁਨ ਹੁਣ 16.66 ਮਿਲੀਅਨ ਡਾਲਰ ਯਾਨੀ 115 ਕਰੋੜ 22 ਲੱਖ ਰੁਪਏ ਦਾ ਕੁਲੈਕਸ਼ਨ ਹਾਸਲ ਹੋ ਗਿਆ ਹੈ। ਚੀਨ ਵਿਚ ਅੰਧਾਧੁਨ ਨੂੰ ਇਸ ਕਦਰ ਪਸੰਦ ਕੀਤਾ ਜਾ ਰਿਹਾ ਹੈ ਕਿ ਇਸ ਫਿਲਮ ਨੇ ਹਾਲੀਵੁੱਡ ਦੀ ਫਿਲਮ ਸ਼ਜ਼ਮ ਦੀ ਕਮਾਈ ਨੂੰ ਪਿੱਛੇ ਛੱਡ ਦਿੱਤਾ ਹੈ।
ਫਿਲਮ ਨੂੰ ਚੀਨ ਵਿਚ ਤਿੰਨ ਅਪ੍ਰੈਲ ਨੂੰ 5000 ਤੋਂ ਵੱਧ ਸਕ੍ਰੀਨਾਂ ‘ਚ ਰਿਲੀਜ਼ ਕੀਤਾ ਗਿਆ ਸੀ। ਪੰਜ ਅਕਤੂਬਰ 2018 ਨੂੰ ਭਾਰਤ ਵਿਚ ਰਿਲੀਜ਼ ਹੋਈ ਫਿਲਮ ਅੰਧਾਧੁਨ ਨੇ ਪਹਿਲੇ ਦਿਨ 2 ਕਰੋੜ 70 ਲੱਖ ਰੁਪਏ ਦਾ ਕੁਲੈਕਸ਼ਨ ਕੀਤੀ ਸੀ। ਫਿਲਮ ਨੂੰ ਲਾਈਫ ਟਾਈਮ ਦੇ ਰੂਪ ‘ਚ 74 ਕਰੋੜ 59 ਲੱਖ ਰੁਪਏ ਦੀ ਬੰਪਰ ਕਮਾਈ ਹੋਈ ਅਤੇ ਇਹ ਫਿਲਮ ਸੁਪਰਹਿੱਟ ਵਿਚ ਗਿਣੀ ਜਾਂਦੀ ਹੈ। ਅੰਧਾਧੁਨ ਨੇ ਪਹਿਲੇ ਦਿਨ ਚੀਨ ਦੇ ਬਾਕਸ ਆਫਿਸ ‘ਤੇ 1.06 ਮਿਲੀਅਨ ਡਾਲਰ ਯਾਨੀ 7 ਕਰੋੜ 33 ਲੱਖ ਰੁਪਏ ਅਤੇ ਦੂਸਰੇ ਦਿਨ 1.77 ਮਿਲੀਅਨ ਡਾਲਰ ਯਾਨੀ 12 ਕਰੋੜ 25 ਲੱਖ ਰੁਪਏ ਦਾ ਕੁਲੈਕਸ਼ਨ ਕੀਤੀ ਸੀ।
ਫਿਲਮ ਅੰਧਾਧੁਨ ਇਕ ਨੇਤਰਹੀਣ ਪਿਆਨੋ ਪਲੇਅਰ ਦੀ ਕਹਾਣੀ ਹੈ। ਰਾਧਿਕਾ ਆਪਟੇ, ਇਸ ਨੇਤਰਹੀਣ ਦੇ ਲੇਡੀ ਲਵ ਦੇ ਕਿਰਦਾਰ ਵਿਚ ਹੈ। ਆਯੁਸ਼ਮਾਨ, ਤੱਬੂ ਦੇ ਘਰ ਪਿਆਨੋ ਵਜਾਉਣ ਜਾਂਦੇ ਹਨ ਅਤੇ ਇਸ ਦੌਰਾਨ ਇਕ ਮਰਡਰ ਹੋ ਜਾਂਦਾ ਹੈ। ਕੀ ਉਹ ਇਸ ਹੱਤਿਆ ਦੇ ਗਵਾਹ ਹਨ ਕੀ ਉਨ੍ਹਾਂ ਮਰਡਰ ਦੇਖਿਆ ਹੈ ਫਿਲਮ ਵਿਚ ਇਸੇ ਤਰ੍ਹਾਂ ਦੀ ਮਿਸਟਰੀ ਰਹੀ ਹੈ ਜਿਸ ਨੂੰ ਇੰਡੀਆ ਨੇ ਦੇਖਿਆ, ਹੁਣ ਚੀਨੀਆਂ ਦੇ ਦਿਲ ਵਿਚ ਵੀ ਉਤਰ ਗਈ ਹੈ। ਫਿਲਮ ਨੂੰ ਬਣਾਉਣ ਵਿਚ ਕਰੀਬ 22 ਕਰੋੜ ਰੁਪਏ ਦੀ ਲਾਗਤ ਆਈ ਸੀ।