ਹਾਂਗਕਾਂਗ(ਪਚਬ): ਅੱਜ ਦੇ ਡਿਜੀਟਲ ਸਮੇਂ ਵਿਚ ਜਦ ਸੀਡੀਆਂ ਦਾ ਸੰਸਾਰ ਖਤਮ ਹੋ ਗਿਆ ਹੈ ਤਾਂ ਇਨਾਂ ਦਾ ਧੰਦਾ ਕਰਨ ਵਾਲੀਆਂ ਕੰਪਨੀਆਂ ਵੀ ਖਤਮ ਹੋ ਰਹੀਆਂ ਹਨ। ਇਸ ਦੀ ਤਾਜ਼ਾ ਮਿਸਾਲ ਹੈ ਹਾਂਗਕਾਂਗ ਦੀ ਐਚ ਐਮ ਵੀ ਕੰਪਨੀ। ਇਸ ਨੇ ਬੀਤੇ ਕੱਲ ਹਾਂਗਕਾਂਗ ਵਿਚ ਆਪਣੇ ਸਭ 7 ਸਟੋਰ ਬੰਦ ਕਰ ਦਿਤੇ। ਪਤਾ ਲੱਗਾ ਹੈ ਕਿ ਇਨਾਂ ਨੇ ਸਟੋਰਾਂ ਦਾ 50 ਲੱਖ ਦੇ ਕਰੀਬ ਦੇਣਾ ਸੀ ਤੇ ਵਿਉਪਾਰ ਦਿਨੋ ਦਿਨ ਘੱਟ ਰਿਹਾ ਸੀ। ਇਸੇ ਕਾਰਨ ਅਖੀਰ ਇਹ ਦਿਨ ਆ ਗਿਆ। ਐਚ ਐਮ ਵੀ ਕੰਪਨੀ ਦੀ ਸੁਰੂਆਤ ਲੰਡਨ ਦੀ ਔਕਫੋਰਡ ਸਟਰੀਟ ਤੋਂ 1921 ਵਿਚ ਹੋਈ ਸੀ ਤੇ 25 ਸਾਲ ਪਹਿਲਾ ਇਸ ਕੰਪਨੀ ਨੇ ਆਪਣੇ ਦਰਵਾਜੇ ਹਾਂਗਕਾਂਗ ਵਿਚ ਵੀ ਖੋਲੇ ਸਨ।