ਵਿਜੇ ਮਾਲਿਆ ਨੂੰ ਵੱਡਾ ਝਟਕਾ

0
726

ਨਵੀਂ ਦਿੱਲੀ: ਬ੍ਰਿਟਿਸ਼ ਹਾਈਕਰੋਟ ਨੇ ਅੱਜ ਭਾਰਤੀ ਬੈਂਕਾਂ ਦੀ ਅਰਜ਼ੀ ‘ਤੇ ਆਦੇਸ਼ ਦਿੱਤਾ ਹੈ ਕਿ ਬ੍ਰਿਟਿਸ਼ ਅਫਸਰ ਵਿਜੇ ਮਾਲਿਆ ਦੀ ਲੰਦਨ ਸਥਿਤ ਜਾਇਦਾਦ ਦੀ ਜਾਂਚ ਕਰ ਸਕਦੇ ਹਨ ਤੇ ਜਾਇਦਾਦ ਜ਼ਬਤ ਵੀ ਕਰ ਸਕਦੇ ਹਨ।
ਕੋਰਟ ਦੇ ਹੁਕਮਾਂ ਮੁਤਾਬਕ ਅਫਸਰ ਕਾਰਵਾਈ ਦੌਰਾਨ ਪੁਲਿਸ ਦੀ ਮਦਦ ਵੀ ਲੈ ਸਕਦੇ ਹਨ। ਹਾਲਾਂਕਿ ਕੋਰਟ ਨੇ ਇਹ ਵੀ ਕਿਹਾ ਹੈ ਕਿ ਬੈਂਕ ਇਸ ਆਦੇਸ਼ ਦੀ ਵਰਤੋਂ ਆਪਣੀ ਰਿਕਵਰੀ ਲਈ ਨਹੀਂ ਕਰ ਸਕਦੇ।
ਕੋਰਟ ਨੇ ਕਿਹਾ ਕਿ ਸਾਡਾ ਜਾਂਚ ਅਧਿਕਾਰੀ ਤੇ ਉਸਦੇ ਅਧੀਨ ਕੰਮ ਕਰਨ ਵਾਲਾ ਕੋਈ ਵੀ ਕਿਸੇ ਵੀ ਜਾਂਚ ਏਜੰਸੀ ਦਾ ਅਧਿਕਾਰੀ ਲੰਦਨ ‘ਚ ਹਰਟਫੋਰਡਸ਼ਾਇਰ ਸਥਿਤ ਮਾਲਿਆ ਦੀ ਸੰਪੱਤੀ ਦੀ ਜਾਂਚ ਤੇ ਜ਼ਬਤ ਦੀ ਕਾਰਵਾਈ ਕਰ ਸਕਦਾ ਹੈ। ਇਨ੍ਹਾਂ ਜਾਇਦਾਦਾਂ ‘ਚ ਲੇਡੀਵਾਕ, ਬ੍ਰਾਮਬਲੇ ਲਾਜ ਵੀ ਸ਼ਾਮਿਲ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ ਮਾਲਿਆ ਇਥੇ ਹੀ ਰਹਿ ਰਿਹਾ ਹੈ। ਭਾਰਤੀ ਬੈਂਕਾਂ ਦੇ 9000 ਕਰੋੜ ਰੁਪਏ ਦਾ ਕਰਜ਼ਦਾਰ ਮਾਲਿਆ ਪਿਛਲੇ ਦੋ ਸਾਲਾਂ ਤੋਂ ਲੰਦਨ ‘ਚ ਹੈ।
ਜ਼ਿਕਰਯੋਗ ਹੈ ਕਿ ਮਨੀ ਲਾਂਡਰਿੰਗ ਕੇਸ ‘ਚ ਵਿਸ਼ੇਸ਼ ਅਦਾਲਤ ਨੇ 30 ਜੂਨ ਨੂੰ ਮਾਲਿਆ ਨੂੰ ਭਗੌੜਾ ਆਰਥਿਕ ਅਪਰਾਧ ਤਹਿਤ 27 ਅਗਸਤ ਤੱਕ ਪੇਸ਼ ਹੋਣ ਦਾ ਸਮਾਂ ਦਿੱਤਾ ਹੈ। ਜਾਂਚ ਏਜੰਸੀ ਨੇ ਆਪਣੀ ਦੂਜੀ ਚਾਰਜਸ਼ੀਟ ‘ਚ ਮਾਲਿਆ ਦੀ 12 ਹਜ਼ਾਰ 500 ਕਰੋੜ ਦੀ ਸੰਪੱਤੀ ਜ਼ਬਤ ਕਰਨ ਦੀ ਮੰਗ ਕੀਤੀ ਸੀ। ਜੇਕਰ ਮਾਲਿਆ ਕੋਰਟ ‘ਚ ਹਾਜ਼ਰ ਨਹੀਂ ਹੁੰਦਾ ਤਾਂ ਉਸਨੂੰ ਭਗੌੜਾ ਅਪਰਾਧੀ ਮੰਨ ਕੇ ਜਾਂਚ ਏਜੰਸੀਆਂ ਉਸਦੀ ਭਾਰਤ ‘ਚ ਸਥਿਤ ਜਾਇਦਾਦ ਜ਼ਬਤ ਕਰ ਲੈਣਗੀਆਂ।