ਦਿਲੀ (ਏਜੰਸੀਐ) : ਜ਼ਿਆਦਾਤਰ ਲੋਕ ਸੋਨੇ-ਚਾਂਦੀ ਦੀਆਂ ਕੀਮਤਾਂ ਘੱਟ ਹੋਣ ਦਾ ਇੰਤਜ਼ਾਰ ਕਰਦੇ ਹਨ। ਹਾਲਾਂਕਿ ਸੋਨਾ ਲਗਾਤਾਰ ਵਧ ਰਿਹਾ ਹੈ। ਸੋਨੇ ਦਾ ਰੇਟ 80 ਹਜ਼ਾਰ ਦੇ ਕਰੀਬ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਚਾਂਦੀ ਨੇ ਆਪਣੀ ਚਮਕ ਗੁਆ ਦਿੱਤੀ ਹੈ। ਅੱਜ ਸੋਨੇ ਅਤੇ ਚਾਂਦੀ ਦੇ ਤਾਜ਼ਾ ਰੇਟ ਜਾਰੀ ਕੀਤੇ ਗਏ ਹਨ। ਭਾਰਤ ‘ਚ ਅੱਜ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 73,000 ਰੁਪਏ ਤੱਕ ਪਹੁੰਚ ਗਈ ਹੈ। ਪਿਛਲੇ ਦਿਨ ਕੀਮਤ 72,210 ਰੁਪਏ ਸੀ। ਇਸ ਦੇ ਨਾਲ ਹੀ ਅੱਜ 24 ਕੈਰੇਟ ਸੋਨੇ ਦੀ ਕੀਮਤ 79,620 ਰੁਪਏ ਪ੍ਰਤੀ ਗ੍ਰਾਮ ਹੈ। ਬੀਤੇ ਦਿਨੀਂ 24 ਕੈਰੇਟ ਸੋਨੇ ਦੀ ਕੀਮਤ 78,760 ਰੁਪਏ ਸੀ। ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਸੋਨੇ ਦੀਆਂ ਕੀਮਤਾਂ ‘ਚ ਵਾਧਾ ਹੋਵੇਗਾ।