ਦੁਬਈ — ਦੁਬਈ ਵਿਚ ਭਾਰਤੀ ਮੂਲ ਦੇ ਇਕ 10 ਸਾਲਾ ਬੱਚੇ ਨੂੰ ਵਾਤਾਵਰਣ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਸਨਮਾਨਿਤ ਕੀਤਾ ਗਿਆ ਹੈ। ਇਕ ਅੰਗੇਰਜੀ ਅਖਬਾਰ ਦੀ ਖਬਰ ਮੁਤਾਬਕ ਫੈਜ਼ ਮੁਹੰਮਦ ਨੂੰ ਨਗਰਪਾਲਿਕਾ ਦੇ ਨੌਜਵਾਨ ‘ਸਥਿਰਤਾ ਰਾਜਦੂਤ’ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ। ਫੈਜ਼ ਨੇ ਵਾਤਾਵਰਣ ਦੇ ਸੰਬੰਧ ਵਿਚ ਜਾਗਰੂਕਤਾ ਫੈਲਾਉਣ ਲਈ ਈਦ ‘ਤੇ ਮਿਲੇ 150 ਦਿਰਹਮ ਨਾਲ 130 ਦੁਬਾਰਾ ਵਰਤੇ ਜਾਣ ਵਾਲੇ ਬੈਗ ਖਰੀਦੇ ਅਤੇ ਉਨ੍ਹਾਂ ਨੂੰ ਕਰਿਆਨੇ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਵਿਚ ਵੰਡਿਆ। ਖਬਰ ਮੁਤਾਬਕ ਪਲਾਸਟਿਕ ਬੈਗਾਂ ਨੂੰ ਡਿਲਿਵਰੀ ਵਿਚ ਬਰਬਾਦ ਹੁੰਦਾ ਦੇਖ ਮੁਹੰਮਦ ਨੇ ਹੱਥ ਨਾਲ ਸਜਾਏ ਦੁਬਾਰਾ ਵਰਤੇ ਜਾਣ ਵਾਲੇ ਯੋਗ ਬੈਗਾਂ ਨੂੰ ਅਲ ਕਰਾਮਾ ਦੇ ਆਲੇ-ਦੁਆਲੇ ਦੀਆਂ ਕਰਿਆਨੇ ਦੀਆਂ ਦੁਕਾਨਾਂ ‘ਤੇ ਵੰਡਿਆ। ਇਸ ਪਹਿਲ ਦੀ ਸ਼ੁਰੂਆਤ ਸਾਲ 2013 ਵਿਚ ਕੀਤੀ ਗਈ ਸੀ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਵਾਤਾਵਰਣੀ ਵਿਸ਼ਿਆਂ ‘ਤੇ ਲੈਕਚਰ ਅਤੇ ਵਰਕਸ਼ਾਪਾਂ ਦਾ ਸੰਚਾਲਨ ਕਰਨ ਲਈ ਸਿਖਲਾਈ ਦੇਣਾ ਹੈ।