ਚੰਡੀਗੜ੍ ਕੌਮਾਂਤਰੀ ਹਵਾਈ ਅੱਡੇ ਦੀ ਮੁਰੰਮਤ ਤੋਂ ਬਾਅਦ ਉਡਾਣਾਂ ਦੀ ਸ਼ੁਰੂਆਤ ਕੱਲ੍ਹ ਤੋਂ

0
775

ਚੰਡੀਗੜ੍: ਚੰਡੀਗੜ੍ ਕੌਮਾਂਤਰੀ ਹਵਾਈ ਅੱਡੇ ਦੇ 31 ਮਈ ਤੱਕ ਰਨਵੇਅ ਦੇ ਵਿਸਥਾਰ ਤੇ ਇੰਸਟੂਮੈਂਟ ਲੈਂਡਿੰਗ ਸਿਸਟਮ ਦੀ ਅੱਪਗ੍ਰੇਡੇਸ਼ਨ ਤੋਂ ਬਾਅਦ 1 ਜੂਨ ਤੋਂ ਮੁੜ ਉਡਾਣਾਂ ਸ਼ੁਰੂ ਹੋਣ ਨਾਲ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਹੋ ਰਹੇ ਯਾਤਰੀਆਂ ਨੂੰ ਸੁੱਖ ਦਾ ਸਾਹ ਆਵੇਗਾ | ਕੌਮਾਂਤਰੀ ਹਵਾਈ ਅੱਡੇ ਦੇ ਪੀ.ਆਰ.ਓ. ਦੀਪੇਸ਼ ਜੋਸ਼ੀ ਅਨੁਸਾਰ ਕੌਮਾਂਤਰੀ ਹਵਾਈ ਅੱਡੇ ਤੋਂ 1 ਜੂਨ ਤੋਂ ਅਹਿਮਦਾਬਾਦ-ਚੰਡੀਗੜ੍ਹ-ਸ੍ਰੀਨਗਰ ਲਈ ਨਵੀਂ ਉਡਾਣ ਹਰ ਹਫ਼ਤੇ ਦੇ ਪਹਿਲੇ 6 ਦਿਨ ਸ਼ੁਰੂ ਹੋ ਰਹੀ ਹੈ, ਜੋ ਕਿ ਅਹਿਮਦਾਬਾਦ ਤੋਂ 12 ਵਜੇ ਚੰਡੀਗੜ੍ਹ ਪਹੰੁਚਣ ਉਪਰੰਤ 12.30 ਵਜੇ ਸ੍ਰੀਨਗਰ ਲਈ ਰਵਾਨਾ ਹੋਵੇਗੀ ਜਦਕਿ ਸ੍ਰੀਨਗਰ ਤੋਂ ਚੰਡੀਗੜ੍ਹ ਵਿਖੇ 3 ਵਜੇ ਵਾਪਸ ਪਹੰੁਚਣ ਉਪਰੰਤ 3.15 ਵਜੇ ਅਹਿਮਦਾਬਾਦ ਲਈ ਰਵਾਨਾ ਹੋਵੇਗੀ | ਇਸੇ ਤਰ੍ਹਾਂ 1 ਜੁਲਾਈ ਤੋਂ ਬੈਂਗਲੌਰ-ਚੰਡੀਗੜ੍ਹ-ਬੈਂਗਲੌਰ ਲਈ ਸ਼ੁਰੂ ਹੋਣ ਵਾਲੀ ਉਡਾਣ ਮੰਗਲਵਾਰ ਨੂੰ 12.20 ਵਜੇ ਚੰਡੀਗੜ੍ਹ ਪਹੰੁਚੇਗੀ ਜਦਕਿ 1.20 ‘ਤੇ ਬੈਂਗਲੌਰ ਲਈ ਰਵਾਨਾ ਹੋਵੇਗੀ, ਜਦਕਿ ਬਾਕੀ ਦੇ 6 ਦਿਨ ਬੈਂਗਲੌਰ ਤੋਂ ਚੰਡੀਗੜ੍ਹ 2.50 ਵਜੇ ਪਹੰੁਚੇਗੀ ਅਤੇ ਬੈਂਗਲੌਰ ਲਈ 3.20 ਵਜੇ ਰਵਾਨਾ ਹੋਵੇਗੀ | ਇਸੇ ਤਰ੍ਹਾਂ 15 ਜੁਲਾਈ ਤੋਂ ਕਲਕੱਤਾ-ਚੰਡੀਗੜ੍ਹ-ਸ੍ਰੀਨਗਰ ਲਈ ਹਰ ਹਫ਼ਤੇ ਦੇ ਪਹਿਲੇ 6 ਦਿਨ ਉਡਾਣ ਸ਼ੁਰੂ ਹੋ ਰਹੀ ਹੈ, ਜੋ ਕਿ ਕਲਕੱਤਾ ਤੋਂ ਚੰਡੀਗੜ੍ਹ 10.50 ਵਜੇ ਪਹੰੁਚੇਗੀ ਜਦਕਿ 11.20 ਵਜੇ ਵਾਪਸ ਕਲਕੱਤਾ ਲਈ ਰਵਾਨਾ ਹੋਵੇਗੀ | ਇਸੇ ਤਰ੍ਹਾਂ 1 ਅਗਸਤ ਤੋਂ ਇੰਦੌਰ-ਚੰਡੀਗੜ੍ਹ-ਇੰਦੌਰ ਲਈ ਲਗਾਤਾਰ ਪੂਰਾ ਹਫ਼ਤਾ ਉਡਾਣ ਸ਼ੁਰੂ ਹੋ ਰਹੀ ਹੈ, ਜੋ ਕਿ ਇੰਦੌਰ ਤੋਂ ਚੰਡੀਗੜ੍ਹ 2.45 ਵਜੇ ਪਹੁੰਚੇਗੀ ਅਤੇ ਵਾਪਸ ਇੰਦੌਰ ਲਈ 3.15 ਵਜੇ ਰਵਾਨਾ ਹੋਵੇਗੀ |