ਦਿੱਲੀ ਏਅਰਪੋਰਟ ”ਤੇ ਯਾਤਰੀਆਂ ਦੀ ਸੇਵਾ ਕਰੇਗਾ ਇਹ ਰੋਬੋਟ

0
223

ਨਵੀਂ ਦਿੱਲੀ : ਰੋਬੋਟ ਹੁਣ ਇੰਸਾਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਦੀ ਤਿਆਰੀ ‘ਚ ਹੈ। ਏਅਰਲਾਇੰਸ ਸਰਵਿਸ ਦੇਣ ਵਾਲੀ ਕੰਪਨੀ ਨੇ ਆਪਣੀ ਆਰਟੀਫਿਸ਼ੀਅਲ ਇੰਟੈਲੀਜੰਸੀ ਵਾਲੇ ਰੋਬੋਟ ਨੂੰ ਲਾਂਚ ਕਰ ਦਿੱਤਾ ਹੈ ਜੋ 5 ਜੁਲਾਈ ਤੋਂ ਨਵੀਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆਪਣੀ ਸੇਵਾ ਦੇਵੇਗਾ। ਇਸ ਏ.ਆਈ. ਪਾਵਰਡ ਰੋਬੋਟ ਨੂੰ ਵਿਸਤਾਰਾ ਨੇ ਰਾਡਾ ਦਾ ਨਾਂ ਦਿੱਤਾ ਹੈ।

5 ਜੁਲਾਈ ਤੋਂ ਡਿਊਟੀ ਜੁਆਇੰਨ ਕਰਨ ਵਾਲਾ ਰਾਡਾ ਏਅਰਪੋਰਟ ਦੇ ਟਰਮੀਨਲ 3 ‘ਤੇ ਵਿਸਤਾਰਾ ਦੇ ਸਿਗਨੇਚਰ ਲਾਗਜ਼ ‘ਚ ਆਪਣਾ ਕੰਮ ਸ਼ੁਰੂ ਕਰੇਗਾ। ਸ਼ੁਰੂਆਤ ‘ਚ ਰਾਡਾ ਇਸਤੇਮਾਲ ਕਰਨ ‘ਚ ਯਾਤਰੀਆਂ ਦੀ ਮਦਦ ਕਰੇਗਾ, ਉਸ ਤੋਂ ਬਾਅਦ ਉਨ੍ਹਾਂ ਦੇ ਕੰਮ ਅਤੇ ਯਾਤਰੀਆਂ ਦੀ ਫੀਡਬੈਕ ਦੇ ਆਧਾਰ ‘ਤੇ ਉਸ ਨੂੰ ਅਗਲੇ ਕੰਮ ‘ਚ ਵੀ ਲਿਆਇਆ ਜਾਵੇਗਾ।
ਫਿਲਹਾਲ ਰਾਡਾ ਏਅਰਪੋਰਟ ‘ਤੇ ਬੋਡਿੰਗ ਪਾਸ ਸਕੈਨਿੰਗ ਦਾ ਕੰਮ ਕਰੇਗਾ। ਇਸ ਤੋਂ ਬਾਅਦ ਭਵਿੱਖ ‘ਚ ਮੌਸਮ ਦਾ ਹਾਲ, ਫਲਾਈਟ ਸਟੇਟਸ ਆਦਿ ਦੀ ਵੀ ਜਾਣਕਾਰੀ ਦੇਵੇਗਾ। ਇਸ ਤੋਂ ਇਲਾਵਾ ਰਾਡਾ ਵਿਸਤਾਰਾ ਦੇ ਪ੍ਰੋਡਕਟਸ ਦੇ ਬਾਰੇ ‘ਚ ਵੀ ਯਾਤਰੀਆਂ ਨੂੰ ਦੱਸੇਗਾ।

ਨਾਲ ਹੀ ਇਹ ਰੋਬੋਟ ਬੱਚਿਆਂ ਨਾਲ ਗੇਮ ਵੀ ਖੇਡ ਸਕਦਾ ਹੈ ਅਤੇ ਗਾਣਾ ਸੁਣਾਉਣ ਅਤੇ ਵੀਡੀਓ ਦੇਖਣ ‘ਚ ਵੀ ਮਦਦ ਕਰ ਸਕਦਾ ਹੈ। ਇਸ ਰੋਬੋਟ ਦੀ ਬਾਡੀ ਨੂੰ 360 ਡਿਗਰੀ ਮੂਵ ਕਰਨ ਲਈ 4 ਪਹੀਆਂ ਵਾਲੇ ਇਕ ਟਰੈਕ ‘ਤੇ ਰੱਖਿਆ ਗਿਆ ਹੈ ਅਤੇ ਇਸ ‘ਚ 4 ਕੈਮਰੇ ਲੱਗੇ ਹਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਵਿਸਤਾਰਾ ਦੇ ਸੀ.ਈ.ਓ. ਲੇਸਲੀ ਥੰਗ ਨੇ ਕਿਹਾ ਕਿ ਕੰਪਨੀ ਨੇ ਹਮੇਸ਼ਾ ਤੋਂ ਇਨੋਵੇਸ਼ਨ ਨੂੰ ਇਕ ਖਾਸ ਜਗ੍ਹਾ ਦਿੱਤੀ ਹੈ ਅਤੇ ਸਾਡਾ ਉਦੇਸ਼ ਲੋਕਾਂ ਨੂੰ ਨਵੇਂ ਤਰੀਕਿਆਂ ਦੇ ਅਨੁਭਵ ਦੇਣ ਦਾ ਹੈ।