ਹਾਂਗਕਾਂਗ (ਪਚਬ): ਇੱਕ ਪਾਸੇ ਭਾਰਤ ਦੇ ਲੋਕੀਂ ਗਰਮੀ ਕਾਰਨ ਬੇਹਾਲ ਹੋਏ ਪਏ ਹਨ ਉਥੇ ਹੀ ਹਾਂਗਕਾਂਗ ਵਿਚ ਵੀ ਗਰਮੀ ਨੇ ਲੋਕਾਂ ਦੀ ਬਸ ਕਰਵਾਈ ਪਈ ਹੈ।ਪਿਛਲੇ ਕਰੀਬ 2 ਹਫਤਿਆਂ ਤੋ ਮੀਂਹ ਦੀ ਉਡੀਕ ਕੀਤੀ ਜਾ ਰਹੀ ਹੈ । ਇਸੇ ਕਾਰਨ ਇਕ ਸੋਕੇ ਵਰਗੀ ਸਥਿਤੀ ਬਣ ਰਹੀ ਹੈ। ਇਸ ਗਰਮੀ ਕਾਰਨ ਹੀ ਹਾਂਗਕਾਂਗ ਦੇ ਕਈ ਪਾਣੀ ਦੇ ਸਰੋਤ ਸੁਕਣ ਲੱਗ ਪਏ ਹਨ, ਅਤੇ ਕੁਝ ਤਾ ਬਿਲਕੁਲ ਸੁੱਕ ਗਏ ਹਨ। ਇਹ ਉਹ ਸਰੋਤ ਹਨ ਜਿਥੇ ਪਾਣੀ ਜਮਾ ਕਰਕੇ ਰੱਖਿਆ ਜਾਦਾ ਹੈ। ਜੇ ਕਿਸੇ ਕਾਰਨ ਚੀਨੀ ਦਰਿਆ ਤੋ ਆਉਣ ਵਾਲੇ ਪਾਣੀ ਦੀ ਸਪਲਾਈ ਵਿਚ ਕੋਈ ਰੁਕਾਵਟ ਆਉਦੀ ਹੈ ਤਾਂ ਇਨਾਂ ਸਰੋਤਾਂ ਤੋ ਪਾਣੀ ਵਰਤਿਆ ਜਾਦਾ ਹੈ। ਇਥੇ ਕਰੀਬ 4-5 ਮਹੀਨੇ ਦੀ ਜਰੂਰਤ ਦੇ ਬਰਾਬਰ ਪਾਣੀ ਜਮਾਂ ਰਹਿਦਾ ਹੈ। ਪਿਛਲੇ ਕਈ ਦਿਨਾਂ ਤੋ ਹਾਂਗਕਾਂਗ ਮੋਸ਼ਮ ਵਿਭਾਗ ਨੇ ਸਖਤ ਗਰਮੀ ਵਾਲੀ ਚੇਤਾਵਨੀ ਜਾਰੀ ਕੀਤੀ ਹੋਈ ਹੈ।ਤਾਪਮਾਨ 32-35 ਵਿਚਕਾਰ ਰਿਕਾਰਡ ਕੀਤਾ ਜਾ ਰਿਹਾ ਹੈ।