ਮਨਪ੍ਰੀਤ ਵੱਲੋਂ ਭਾਬੀ ਹਰਸਿਮਰਤ ਨੂੰ ਸਲਾਹ

0
353

ਚੰਡੀਗੜ੍ਹ: ਆਂਧਰਾ ਪ੍ਰਦੇਸ਼ ਦੀ ਤੇਲਗੂ ਦੇਸ਼ਮ ਪਾਰਟੀ ਕੇਂਦਰ ਸਰਕਾਰ ਨੂੰ ਇਸ ਕਰਕੇ ਛੱਡ ਗਈ ਕਿਉਂਕਿ ਕੇਂਦਰ ਉਨ੍ਹਾਂ ਨੂੰ ਕੁਝ ਦੇ ਨਹੀਂ ਰਿਹਾ ਸੀ। ਕੇਂਦਰ ਪੰਜਾਬ ਨਾਲ ਧੱਕਾ ਕਰ ਰਿਹਾ ਹੈ। ਅਕਾਲੀ ਕੁਝ ਨਹੀਂ ਬੋਲ ਰਹੇ। ਹਰਸਿਮਰਤ ਬਾਦਲ ਨੂੰ ਕੁਰਸੀ ਛੱਡਣੀ ਚਾਹੀਦੀ ਹੈ। ਇਹ ਗੱਲ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਹੀ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਸਿਰਫ ਆਪਣੀ ਕੁਰਸੀ ਬਚਾਉਣ ਲਈ ਕੇਂਦਰ ਪ੍ਰਤੀ ਚੁੱਪ ਹਨ। ਉਨ੍ਹਾਂ ਨੂੰ ਆਪਣੇ ਤੋਂ ਬਿਨਾਂ ਕੁਝ ਨਜ਼ਰ ਨਹੀਂ ਆਉਂਦਾ। ਇਹ ਜ਼ਰੂਰੀ ਸੀ ਕਿ ਉਹ ਪੰਜਾਬ ਦੇ ਹਿੱਤ ਵਿੱਚ ਕੁਝ ਬੋਲਦੇ। ਇਹ ਤਾਂ ਬਿਲਕੁਲ ਹੀ ਉਨ੍ਹਾਂ ਥੱਲੇ ਲੱਗ ਗਏ।
ਬਾਦਲ ਨੇ ਕਿਹਾ ਕਿ ਕੇਂਦਰ 15ਵੇ ਫਾਇਨਾਂਸ ਕਮਿਸ਼ਨ ਦੇ ਜ਼ਰੀਏ ਪੰਜਾਬ ਤੇ ਹੋਰ ਸੂਬਿਆ ਨਾਲਾ ਧੱਕਾ ਕਰ ਰਿਹਾ। ਪੰਜਾਬੀ ਦੀ ਕਰਜ਼ਾ ਲੈਣ ਦੀ ਲਿਮਟ ਘਟਾਈ ਜਾ ਰਹੀ ਹੈ। ਇਸ ਦੇ ਬਾਵਜੂਦ ਵੀ ਅਕਾਲੀ ਦਲ ਚੁੱਪ ਹੈ।