ਹਾਂਗਕਾਂਗ ( ਹਰਦੇਵ ਸਿੰਘ ਕਾਲਕਟ ) : ਮਲਕੀਤ ਸਿੰਘ 32 ਸਾਲਾਂ ਦੀ ਮ੍ਰਿਤਕ ਦੇਹ ਕੱਲ ਸਵੇਰੇ ਹਾਂਗਕਾਂਗ ਤੋਂ ਭਾਰਤ ਪੁੱਜੇਗੀ ਜਿਸ ਦੀ 28 ਅਗਸਤ ਨੂੰ ਹਾਂਗਕਾਂਗ ਦੇ ਬਟਰਫਲਾਈ ਬੀਚ (BUTERFLY BEACH ) ਵਿੱਚ ਨਹਾਉਣ ਸਮੇ ਮੌਤ ਹੋਈ ਸੀ ਜੋ ਸੱਤ ਸਾਲਾਂ ਤੋਂ ਉੱਥੇ ਰਹਿ ਰਿਹਾ ਸੀ! ਇੱਕ ਮਹੀਨੇ ਦੀ ਕੜੀ ਮਿਹਨਤ ਸਦਕਾ ਹਾਂਗਕਾਂਗ ਵੱਸਦੇ ਪੰਜਾਬੀ ਭਾਈਚਾਰੇ, ਦੋਸਤਾਂ ਮਿੱਤਰਾ ਵਲੋਂ $HKD 55000.00 ਡਾਲਰ ਇਕੱਠਾ ਕਰ ਮ੍ਰਿਤਿਕ ਦੇਹ ਨੂੰ ਭਾਰਤ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਗਿਆ ! ਮਲਕੀਤ ਸਿੰਘ ਮ੍ਰਿਤਕ ਦੇ ਪਿੰਡ ਹੱਸਨਪੁਰ ਖੁਰਦ (ਬਟਾਲਾ )ਦੇ ਇੱਕ ਸਾਥੀ ਹਾਂਗਕਾਂਗ ਨੇ ਦੱਸਿਆ ਬੀਤੇ ਕੱਲ ਅਰਦਾਸ ਉਪਰੰਤ ਮ੍ਰਿਤਕ ਦੇਹ ਨੂੰ ਪੈਕ ਕੀਤਾ ਗਿਆ ਜੋ ਸਵੇਰ (28 – 09 – 2022 ) 8.10 ਹਾਂਗਕਾਂਗ ਸਮੇਂ ਮੁਤਾਬਿਕ ਭਾਰਤ ਦਿੱਲੀ ਏਅਰ ਪੋਰਟ ਲਈ ਰਵਾਨਾਂ ਹੋ ਕੇ 11.55 ਦੁਪਿਹਰ ਭਾਰਤੀ ਸਮੇਂ ਤੇ ਪੁੱਜੇਗੀ