ਥਿਨ-ਸੂਈ-ਵਾਈ ਦੀ ਸੰਗਤ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਸੁਰੱਖਿਆ ਸਮੱਗਰੀ ਦਾ ਲੰਗਰ

0
646

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਥਿਨ-ਸੂਈ-ਵਾਈ ਇਲਾਕੇ ਦੀਆਂ ਸੰਗਤਾਂ ਵਲੋਂ ਕੋਰੋਨਾ ਵਾਇਰਸ ਦੀ ਬਚਾਅ ਸਮੱਗਰੀ ਦੀ ਹੋ ਰਹੀ ਕਾਲਾਬਾਜ਼ਾਰੀ ਤੋਂ ਆਮ ਲੋਕਾਂ ਨੂੰ ਨਿਜਾਤ ਦਿਵਾਉਣ ਦੇ ਮਕਸਦ ਤਹਿਤ ਮਾਸਕ, ਸੈਨੇਟਾਈਜ਼ਰ ਅਤੇ ਟਾਇਲਟ ਟਿਸ਼ੂ ਆਦਿ ਸੁਰੱਖਿਆ ਸਮੱਗਰੀ ਦਾ ਲੰਗਰ ਲਗਾਇਆ ਗਿਆ | ਸੰਗਤਾਂ ਦੇ ਨੁਮਾਇੰਦੇ ਮਲਕੀਤ ਸਿੰਘ ਢਿੱਲੋਂ ਮੁਤਾਬਿਕ ਸੰਗਤਾਂ ਵਲੋਂ ਪੱਚੀ ਹਜ਼ਾਰ ਹਾਂਗਕਾਂਗ ਡਾਲਰ ਦੀ ਸੁਰੱਖਿਆ ਸਮੱਗਰੀ ਦੀ ਵੰਡ ਕੀਤੀ ਗਈ | ਹਾਂਗਕਾਂਗ ਦੀ ਇਸ ਔਖੀ ਘੜੀ ਵਿਚ ਪੰਜਾਬੀ ਭਾਈਚਾਰੇ ਵਲੋਂ ਨਿਭਾਈਆਂ ਜਾ ਰਹੀਆਂ ਨਿਰਸਵਾਰਥ ਸੇਵਾਵਾਂ ਦੀ ਹਾਂਗਕਾਂਗ ਦੀ ਸੱਤਾਧਾਰੀ ਡੀ.ਏ.ਬੀ. ਪਾਰਟੀ ਦੇ ਨੁਮਾਇੰਦਿਆਂ ਅਤੇ ਥਿਨ-ਸੂਈ-ਵਾਈ ਪੁਲਿਸ ਕੇਂਦਰ ਦੇ ਸੀਨੀਅਰ ਅਫ਼ਸਰਾਂ ਵਲੋਂ ਮੌਕੇ ‘ਤੇ ਪਹੁੰਚ ਕੇ ਸ਼ਲਾਘਾ ਅਤੇ ਧੰਨਵਾਦ ਪ੍ਰਗਟ ਕੀਤਾ ਗਿਆ |