ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਸਦੇ ਸਿੱਖ ਭਾਈਚਾਰੇ ਵਲੋਂ ਪਕਿਸਤਾਨ ਵਿਚ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਦੇ ਪੀੜਤਾਂ ਲਈ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਸਹਾਇਤਾ ਰਾਸ਼ੀ ਇਕੱਤਰ ਕੀਤੀ ਗਈ | ਗੁਰਦੁਆਰਾ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਪਟਿਆਲਾ, ਸਕੱਤਰ ਬਲਜੀਤ ਸਿੰਘ ਕਾਕੜਤਰੀਨ ਅਤੇ ਖਜ਼ਾਨਚੀ ਜਗਜੀਤ ਸਿੰਘ ਚੋਹਲਾ ਸਾਹਿਬ ਵਲੋਂ ਕੌਲੂਨ ਮਸਜਿਦ ਅਤੇ ਇਸਲਾਮਿਕ ਸੈਂਟਰ ਦੇ ਮੌਲਵੀ ਅਰਸ਼ਦ ਮੁਹੰਮਦ ਨੂੰ ਇਸ ਸਹਾਇਤਾ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ, ਜਿਸ ਦੀ ਪਾਕਿਸਤਾਨੀ ਰੁਪਈਆਂ ਵਿਚ ਕੀਮਤ 5,76,000 ਰੁਪਏ ਬਣਦੀ ਹੈ | ਪਾਕਿਸਤਾਨੀ ਭਾਈਚਾਰੇ ਦੇ ਪਤਵੰਤਿਆਂ ਵਲੋਂ ਸਿੱਖ ਭਾਈਚਾਰੇ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਧੰਨਵਾਦ ਪ੍ਰਗਟ ਕੀਤਾ ਗਿਆ ਹੈ |































