ਹਾਂਗਕਾਂਗ(ਪਚਬ): ਅੱਜ ਦੀ ਸਵੇਰ ਹਾਂਗਕਾਂਗ ਦੇ ਪੰਜਾਬੀ ਲਈ ਇਕ ਬਹੁਤ ਹੀ ਦੂਖਦਾਈ ਖਬਰ ਲੈ ਕੇ ਆਈ । ਸਾਡੇ ਹਰਮਨਪਿਆਰੇ ਗੁਰਪੀਤ ਸਿੰਘ ‘ਸੰਧੂ’ ਇਸ ਦੁਨੀਆ ਵਿਚ ਨਹੀ ਰਹੇ। ਅੱਜ ਤੜਕੇ ਸਵੇਰੇ ਉਨਾਂ ਨੂੰ ਦਿਲ ਦਾ ਦੌਰਾ ਪਿਆ ਜੋ ਘਾਤਕ ਸਿੱਧ ਹੋਇਆ।ਯਾਦ ਰਹੇ ਉਹ ਲੰਮੇ ਸਮੇਂ ਤੋ ਹਾਂਗਕਾਂਗ ਦੇ ਮੈਟਰੋ ਰੇਡੀਓ ਤੇ ਹਫਤਾਵਾਰੀ ਪ੍ਰੋਗਰਾਮ ‘ਦੇਸੀ ਤੜਕਾ’ ਪੇਸ਼ ਕਰਦੇ ਸਨ ਤੇ ਉਨਾਂ ਨੇ ਇਕ ਪੰਜਾਬੀ ਫਿਲਮ ‘ਲੈਦਰ ਲਾਇਫ’ ਦਾ ਨਿਰਮਾਣ ਵੀ ਕੀਤਾ। ਉਹ ਕਲਾ ਨੂੰ ਪਿਆਰ ਕਰਨ ਵਾਲੇ ਸੱਜਣ ਸਨ । ਅਦਾਰਾ ਪੰਜਾਬੀ ਚੇਤਨਾ ਵੱਲੋ ਵਾਹਿਗੁਰੂ ਦੇ ਚਰਨਾ ਵਿਚ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸੀ ਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ!!