1000 ਡਾਲਰ ਦਾ ਨਵਾਂ ਨੋਟ ਜਾਰੀ

0
578

ਹਾਂਗਕਾਂਗ (ਪਚਬ) : ਹਾਂਗਕਾਂਗ ਵਿਚ 1000 ਡਾਲਰ ਦਾ ਨਵਾਂ ਨੋਟ ਬੀਤੇ ਕੱਲ (12.12.2018) ਨੂੰ ਜਾਰੀ ਕਰ ਦਿਤਾ ਗਿਆ। ਇਸ ਨੂੰ ਇਥੇ ਦੀਆਂ ਤਿੰਨ ਅਹਿਮ ਬੈਕਾਂ (HSBC, Standard Chartered Bank and Bank of China (Hong Kong) ਵੱਲੋ ਜਾਰੀ ਇਸ ਨਵੇ ਨੋਟ ਵਿਚ ਸੁਰੱਖਿਆ ਦਾ ਬਹੁਤ ਵਧੀਆਂ ਇਤਯਾਮ ਕੀਤਾ ਗਿਆ ਹੈ। ਇਸ ਤਰਾਂ ਇਸ ਦੀ ਨਕਲ ਕਰਨੀ ਲਗਭਗ ਅਸੰਭਵ ਹੈ। ਸਰਕਾਰੀ ਬਿਆਨਾਂ ਅਨੁਸਾਰ ਇਸ ਤੋ ਬਾਅਦ 500,100,50,20 ਡਾਲਰ ਦੇ ਨਵੇਂ ਨੋਟ ਵੀ ਅਗਲੇ ਸਾਲ ਵਿਚ ਜਾਰੀ ਕੀਤੇ ਜਾਣਗੇ। ਕੱਲ ਇਕ ਅਜੀਬ ਗੱਲ ਦੇਖਣ ਨੂੰ ਆਈ ਇਕ ਨਵੇਂ ਨੋਟ ਨੂੰ ਹੱਥ ਵਿਚ ਲੈਣ ਲਈ ਲੋਕਾਂ ਵਿਚ ਕੋਈ ਉਤਸ਼ਾਹ ਨਹੀ ਸੀ। ਬਹੁਤ ਘੱਟ ਲੋਕ ਨਵੇਂ ਨੋਟ ਲੈਣ ਲਈ ਬੈਕਾਂ ਵਿਚ ਆਏ।ਇਹ ਨਵੇਂ ਸੁਰੱਖਿਅਤ ਨੋਟ ਬਜਾਰ ਵਿਚ ਆਉਣ ਤੋ ਬਾਅਦ ਵੀ ਬਹੁਤ ਸਾਰੇ ਦੁਕਾਨਦਾਰ ਅਜੇ ਵੀ ਇਹ ਨੋਟ ਲੈਣ ਲਈ ਤਿਆਰ ਨਹੀ ਹਨ।