ਲੰਡਨ: ਬ੍ਰਿਟੇਨ ‘ਚ ਪਹਿਲੇ ਵਿਸ਼ਵ ਯੁੱਧ ਦੇ 100 ਸਾਲ ਪੂਰੇ ਹੋਣ ‘ਤੇ ਭਾਰਤੀ ਸਿਪਾਹੀਆਂ ਵੱਲੋਂ ਪਾਏ ਯੋਗਦਾਨ ਬਦਲੇ ਉਨ੍ਹਾਂ ਦੀ ਯਾਦਗਾਰ ‘ਚ ਬਣਾਇਆ ਨਿਵੇਕਲਾ ‘ਛਤਰੀ ਮੈਮੋਰੀਅਲ’ 10 ਜੂਨ ਨੂੰ ਆਮ ਲੋਕਾਂ ਲਈ ਖੁੱਲ੍ਹ ਜਾਵੇਗਾ।
‘ਛਤਰੀ ਮੈਮੋਰੀਅਲ’ ਮੁੰਬਈ ਦੇ ਆਰਚੀਟੈਕਚਰ ਈਸੀ ਹੈਨਰੀਕਿਓਸ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ। ਇਹ ਮੈਮੋਰੀਅਲ ਉਸੇ ਸਥਾਨ ‘ਤੇ ਹੈ ਜਿੱਥੇ ਹਿੰਦੂ ਤੇ ਸਿੱਖ ਸਿਪਾਹੀਆਂ ਦਾ ਸੰਸਕਾਰ ਕੀਤਾ ਗਿਆ ਸੀ। ਭਾਰਤ ‘ਚ ਕਈ ਨਿਵੇਕਲੀਆਂ ਇਮਾਰਤਾਂ ਜਿਵੇਂ ਜੈਪੁਰ ‘ਚ ਅਲਬਰਟ ਹਾਲ ਮਿਊਜ਼ੀਅਮ ਦੇ ਸਿਰਜਣਹਾਰ ਸੈਮੂਅਲ ਸਵਿੰਟਨ ਜੈਕਬ ਦੀ ਦੇਖ-ਰੇਖ ਹੇਠ ਇਹ ਯਾਦਗਾਰ ਬਣ ਕੇ ਤਿਆਰ ਹੋਈ ਹੈ।
ਪਹਿਲੇ ਵਿਸ਼ਵ ਯੁੱਧ ਚ ਭਾਰਤੀ ਸਿਪਾਹੀਆਂ ਵੱਲੋਂ ਪਾਏ ਯੋਗਦਾਨ ਲਈ 10 ਜੂਨ ਨੂੰ ਕੀਤੇ ਜਾ ਰਹੇ ਵਿਸ਼ੇਸ਼ ਸਮਾਗਮ ਵਿੱਚ ਪ੍ਰਦਰਸ਼ਨੀ ਵੀ ਲਾਈ ਜਾਵੇਗੀ। ਇੱਥੇ ਤਹਾਨੂੰ ਦੱਸ ਦਈਏ ਕਿ ਭਾਰਤੀ ਸਿਪਾਹੀਆਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਬ੍ਰਿਟੇਨ ਦੀ ਇਮਦਾਦ ਕਰਦਿਆਂ ਖ਼ਾਸ ਭੂਮਿਕਾ ਨਿਭਾਈ ਸੀ। ਛਤਰੀ ਮੈਮੋਰੀਅਲ ਗਰੁੱਪ ਮੁਤਾਬਕ ਸਾਲ 2000 ਤੋਂ ਦਵਿੰਦਰ ਸਿੰਘ ਢਿੱਲੋਂ ਹਰ ਸਾਲ ਜੂਨ ਵਿੱਚ ਇਸ ਯਾਦਗਾਰ ਸਮਾਗਮ ਦੀ ਅਗਵਾਈ ਕਰਦੇ ਹਨ।