ਮਾਲਿਆ ਨੂੰ ਵੱਡਾ ਝਟਕਾ

0
504

ਲੰਡਨ -ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਵੱਡਾ ਝਟਕਾ ਲੱਗਾ ਹੈ | ਮਾਲਿਆ ਭਾਰਤੀ ਬੈਂਕਾਂ ਵਲੋਂ ਬਰਤਾਨੀਆ ‘ਚ ਦਾਇਰ ਕੀਤਾ ਗਿਆ ਮੁਕੱਦਮਾ ਹਾਰ ਗਿਆ ਹੈ | ਮਾਲਿਆ ਿਖ਼ਲਾਫ਼ 1.15 ਅਰਬ ਪੌਾਡ (10 ਹਜ਼ਾਰ ਕਰੋੜ ਤੋਂ ਜ਼ਿਆਦਾ) ਇਕੱਤਰ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ | ਉਸ ‘ਤੇ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਵੱਡੇ ਪੱਧਰ ‘ਤੇ ਧੋਖਾਧੜੀ ਕੀਤੀ ਹੈ | ਲੰਡਨ ‘ਚ ਜੱਜ ਐਾਡਿ੍ਊ ਹੇਂਸ਼ਾ ਨੇ ਮੰਗਲਵਾਰ ਨੂੰ ਕਿਹਾ ਕਿ ਆਈ. ਡੀ. ਬੀ. ਆਈ. ਬੈਂਕ ਲਿ. ਸਮੇਤ ਉਧਾਰ ਕਰਤਾ ਭਾਰਤੀ ਅਦਾਲਤ ਦੇ ਉਸ ਫ਼ੈਸਲੇ ਨੂੰ ਲਾਗੂ ਕਰ ਸਕਦੇ ਹਨ ਜੋ ਇਨ੍ਹਾਂ ਦੋਸ਼ਾਂ ਨਾਲ ਸਬੰਧਿਤ ਹਨ ਕਿ ਮਾਲਿਆ ਨੇ ਆਪਣੇ ਕਿੰਗਫਿਸ਼ਰ ਏਅਰ ਲਾਈਨਜ਼ ਲਿ. (ਹੁਣ ਬੰਦ) ਲਈ 1.4 ਅਰਬ ਡਾਲਰ ਦੇ ਕਰਜ਼ ‘ਚ ਜਾਣਬੁੱਝ ਕੇ ਭੁੱਲ ਕੀਤੀ | ਹੇਂਸ਼ਾ ਨੇ ਮਾਲਿਆ ਦੀ ਦੁਨੀਆ ਭਰ ‘ਚ ਸੰਪਤੀ ਨੂੰ ਜ਼ਬਤ ਕਰਨ ਦੇ ਆਦੇਸ਼ ਨੂੰ ਵੀ ਪਲਟਣ ਤੋਂ ਇਨਕਾਰ ਕਰ ਦਿੱਤਾ | 62 ਸਾਲ ਦੇ ਮਾਲਿਆ ਯੂ. ਕੇ. ਅਤੇ ਭਾਰਤ ‘ਚ ਧੋਖਾਧੜੀ ਅਤੇ ਹਵਾਲਾ ਦੇ ਦੋਸ਼ਾਂ ‘ਚ ਕਈ ਮੁਕੱਦਮੇ ਲੜ ਰਿਹਾ ਹੈ |