ਵਾਸ਼ਿੰਗਟਨ: ਅਮਰੀਕਾ, ਭਾਰਤ, ਚੀਨ ਸਮੇਤ ਦੁਨੀਆ ਦੇ ਕਈ ਦੇਸ਼ ਚੰਨ ‘ਤੇ ਜ਼ਿੰਦਗੀ ਦੇ ਸੰਕੇਤਾਂ ਦੀ ਖੋਜ ਕਰ ਰਹੇ ਹਨ। ਹੁਣ ਨਾਸਾ ਨੇ ਚੰਨ ‘ਤੇ ਜੀਵਨ ਨਾਲ ਜੁੜੇ ਇਕ ਰਹੱਸ ਦਾ ਖੁਲਾਸਾ ਕੀਤਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਚੰਨ ਦੀ ਸਤਹਿ ‘ਤੇ ਪਾਣੀ ਦੀ ਖੋਜ ਕੀਤੀ ਹੈ। ਸੋਮਵਾਰ ਨੂੰ ਨਾਸਾ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਚੰਨ ਦੀ ਸਤਹਿ ‘ਤੇ ਇਹ ਪਾਣੀ ਦੀ ਸੂਰਜ ਦੀਆਂ ਕਿਰਨਾਂ ਪੈਣ ਵਾਲੇ ਇਲਾਕੇ ਵਿਚ ਖੋਜਿਆ ਗਿਆ ਹੈ। ਵੱਡੀ ਖੋਜ ਨਾਲ ਚੰਨ ‘ਤੇ ਮਨੁੱਖੀ ਮਿਸ਼ਨ ਦੇ ਨਵੇਂ ਰਸਤੇ ਖੁੱਲ੍ਹਣ ਦੀ ਸੰਭਾਵਨਾ ਹੈ। ਚੰਨ ਦੇ ਕਲੇਵਿਅਸ ਕ੍ਰੇਟਰ ‘ਚ ਮਿਲਿਆ ਪਾਣੀ
ਨਾਸਾ ਦੇ ਸਟ੍ਰੇਟੋਸਫੀਅਰ ਆਬਜ਼ਰਵੇਟਰੀ ਫੌਰ ਇੰਫ੍ਰਾਰੇਡ ਐਸਟ੍ਰੋਨੌਮੀ (ਸੋਫੀਆ) ਨੇ ਚੰਨ ਦੇ ਸਨਲਿਟ (ਸੂਰਜ ਦੀਆਂ ਕਿਰਨਾਂ ਪੈਣ ਵਾਲੇ ਇਲਾਕੇ) ਸਤਹਿ ‘ਤੇ ਪਾਣੀ ਹੋਣ ਦੀ ਪੁਸ਼ਟੀ ਕੀਤੀ ਹੈ। ਨਾਸਾ ਦੇ ਮੁਤਾਬਕ, ਸੋਫੀਆ ਨੇ ਕਲੇਵੀਅਸ ਕ੍ਰੇਟਰ ਵਿਚ ਪਾਣੀ ਦੇ ਅਣੂ H2O ਦਾ ਪਤਾ ਲਗਾਇਆ ਹੈ। ਕਲੇਵੀਅਸ ਕ੍ਰੇਟਰ ਚੰਨ ਦੇ ਦੱਖਣੀ ਗੋਲੇ ਵਿਚ ਸਥਿਤ ਧਰਤੀ ਤੋਂ ਦਿਖਾਈ ਦੇਣ ਵਾਲੇ ਸਭ ਤੋਂ ਵੱਡੇ ਕ੍ਰੇਟਰਾਂ ਵਿਚੋਂ ਇਕ ਹੈ। ਪਹਿਲਾਂ ਦੇ ਹੋਏ ਅਧਿਐਨਾਂ ਵਿਚ ਚੰਨ ਦੀ ਸਤਹਿ ‘ਤੇ ਹਾਈਡ੍ਰੋਜਨ ਦੇ ਕੁਝ ਰੂਪਾਂ ਦਾ ਪਤਾ ਚੱਲਿਆ ਸੀ ਪਰ ਪਾਣੀ ਨੂੰ ਪਹਿਲੀ ਵਾਰ ਖੋਜਿਆ ਗਿਆ ਹੈ।
ਪੁਲਾੜ ਯਾਤਰੀਆਂ ਲਈ ਚੰਗੀ ਖਬਰ
ਭਵਿੱਖ ਦੇ ਚੰਨ ਠਿਕਾਣਿਆਂ ‘ਤੇ ਜਾਣ ਵਾਲੇ ਪੁਲਾੜ ਯਾਤਰੀਆਂ ਲਈ ਇਹ ਚੰਗੀ ਖਬਰ ਹੈ। ਇਸ ਦੀ ਵਰਤੋਂ ਪੀਣ ਅਤੇ ਰਾਕੇਟ ਬਾਲਣ ਉਤਪਾਦਨ ਦੇ ਲਈ ਵੀ ਕੀਤੀ ਜਾ ਸਕੇਗੀ। ਵਾਸ਼ਿੰਗਟਨ ਵਿਚ ਨਾਸਾ ਹੈੱਡਕੁਆਰਟਰ ਵਿਚ ਵਿਗਿਆਨ ਮਿਸ਼ਨ ਹੈੱਡਕੁਆਰਟਰ ਵਿਚ ਐਸਟ੍ਰੋਫਿਜੀਕਸ ਡਿਵੀਜ਼ਨ ਦੇ ਨਿਦੇਸ਼ਕ ਪੀਲ ਹਰਟਜ਼ ਨੇ ਕਿਹਾ ਕਿ ਸਾਡੇ ਕੋਲ ਪਹਿਲਾਂ ਤੋਂ ਸੰਕੇਤ ਸਨ ਕਿ H2O ਜਿਸ ਨੂੰ ਅਸੀਂ ਪਾਣੀ ਦੇ ਰੂਪ ਵਿਚ ਜਾਣਦੇ ਹਾਂ ਉਹ ਚੰਨ ਦੀ ਸਤਹਿ ‘ਤੇ ਸੂਰਜ ਵੱਲੋਂ ਮੌਜੂਦ ਹੋ ਸਕਦਾ ਹੈ। ਹੁਣ ਨਵੀਂ ਰਿਸਰਚ ਵਿਚ ਪਾਣੀ ਦੀ ਮੌਜੂਦਗੀ ਦਾ ਪਤਾ ਚੱਲ ਚੁੱਕਾ ਹੈ।