ਨਵੀਂ ਦਿੱਲੀ-ਬੈਂਕਾਂ ਵੱਲੋਂ ਜਲਦ ਹੀ ਤੁਹਾਨੂੰ ਵੱਡਾ ਝਟਕਾ ਲੱਗ ਸਕਦਾ ਹੈ। ਦੇਸ਼ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਬੈਂਕ ਤੁਹਾਨੂੰ ਮਿਲਣ ਵਾਲੀ ਮੁਫਤ ਏ. ਟੀ. ਐੱਮ. ਟਰਾਂਜ਼ੈਕਸ਼ਨ, ਚੈੱਕਬੁੱਕ ਤੇ ਡੈਬਿਟ ਕਾਰਡ ਦੀ ਸਹੂਲਤ ਨੂੰ ਬੰਦ ਕਰ ਸਕਦੇ ਹਨ ਮਤਲਬ ਤੁਹਾਨੂੰ ਹੁਣ ਇਨ੍ਹਾਂ ਸਹੂਲਤਾਂ ਦੇ ਬਦਲੇ ਟੈਕਸ ਦੇਣਾ ਪੈ ਸਕਦਾ ਹੈ। ਬੈਂਕਾਂ ਵੱਲੋਂ ਇਹ ਝਟਕਾ ਆਪਣੇ ਖਾਤਿਆਂ ‘ਚ ਘੱਟੋ-ਘੱਟ ਬੈਂਲੇਸ ਰੱਖਣ ਵਾਲੇ ਖਾਤਾਧਾਰਕਾਂ ਨੂੰ ਦਿੱਤਾ ਜਾ ਸਕਦਾ ਹੈ।
ਦਰਅਸਲ ਆਮਦਨਕਰ ਵਿਭਾਗ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਐੱਚ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਐਕਸਿਸ ਬੈਂਕ, ਕੋਟਕ ਮਹਿੰਦਰਾ ਬੈਂਕ ਸਮੇਤ ਕਈ ਬੈਂਕਾਂ ਨੂੰ ਨੋਟਿਸ ਭੇਜਿਆ ਹੈ। ਇਸ ਨੋਟਿਸ ‘ਚ ਆਮਦਨਕਰ ਵਿਭਾਗ ਨੇ ਇਨ੍ਹਾਂ ਬੈਂਕਾਂ ਤੋਂ ਆਪਣੇ ਖਾਤਿਆਂ ‘ਚ ਘੱਟੋ-ਘੱਟ ਬੈਲੇਂਸ ਮੇਨਟੇਨ ਕਰਨ ਵਾਲੇ ਗਾਹਕਾਂ ਨੂੰ ਦਿੱਤੀ ਜਾਣ ਵਾਲੀਆਂ ਮੁਫਤ ਸੇਵਾਵਾਂ ‘ਤੇ ਟੈਕਸ ਮੰਗਿਆ ਹੈ। ਬੈਂਕਿੰਗ ਸੂਤਰਾਂ ਅਨੁਸਾਰ ਇਹ ਟੈਕਸ ਪਿਛਲੀ ਤਰੀਕ ਤੋਂ ਮੰਗਿਆ ਗਿਆ ਹੈ। ਅਜਿਹੇ ‘ਚ ਇਹ ਹਜ਼ਾਰਾਂ ਕਰੋੜ ਰੁਪਏ ਹੋ ਸਕਦਾ ਹੈ। ਇਸ ਮਾਮਲੇ ‘ਚ ਡਾਇਰੈਕੋਰੇਟ ਜਨਰਲ ਆਫ ਗੁਡਸ ਐਂਡ ਸਰਵਿਸ ਟੈਕਸ ਇੰਟੈਲੀਜੈਂਸ (ਡੀ. ਜੀ. ਜੀ. ਐੱਸ. ਟੀ.) ਵੱਲੋਂ ਬੈਂਕਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ।
































