ਸ਼ਾਹਜਹਾਂਪੁਰ- ਆਸਾਰਾਮ ਖਿਲਾਫ ਕੁਕਰਮ ਦੇ ਇਕ ਮਾਮਲੇ ‘ਚ ਅੱਜ ਜੋਧਪੁਰ ਅਦਾਲਤ ਆਪਣਾ ਫੈਸਲਾ ਸੁਣਾ ਸਕਦੀ ਹੈ। ਆਸਾਰਾਮ ‘ਤੇ ਫੈਸਲੇ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੋ ਗਿਆ ਹੈ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਸਮੇਤ ਹੋਰ ਤਰੀਕਿਆਂ ਤੋਂ ਆਸਾਰਾਮ ਦੇ ਆਗੂਆਂ ‘ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ। ਉਥੇ ਗ੍ਰਹਿ ਮੰਤਰਾਲੇ ਨੇ ਗੁਆਂਢੀ ਸੂਬਿਆਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਸਾਵਧਾਨ ਰਹਿਣ ਨੂੰ ਕਿਹਾ ਹੈ।
ਪੁਲਸ ਇੰਚਾਰਜ ਬੀ. ਸਿੰਘ ਨੇ ਦੱਸਿਆ ਕਿ ਅੱਜ ਆਸਾਰਾਮ ਖਿਲਾਫ ਮਾਮਲੇ ‘ਚ ਫੈਸਲੇ ਆ ਰਿਹਾ ਹੈ, ਜਿਸ ਦੇ ਚਲਦੇ ਇਥੇ ਕਥਿਤ ਪੀੜਤਾ ਦੇ ਘਰ ‘ਤੇ 2 ਹੋਰ ਪੁਲਸ ਕਰਮੀਆਂ ਦੀ ਵੱਖ ਤੋਂ ਡਿਊਟੀ ਵਧਾ ਦਿੱਤੀ ਗਈ ਹੈ, ਇਸ ਤੋਂ ਪਹਿਲਾਂ ਉਥੇ ਪੰਜ ਪੁਲਸ ਕਰਮੀਆਂ ਦੀ ਤਾਇਨਾਤੀ ਸੀ। ਇਸ ਦੇ ਇਲਾਵਾ ਬੱਸ ਸਟਾਪ, ਰੇਲਵੇ ਸਟੇਸ਼ਨ ‘ਤੇ ਵੀ ਪੂਰੀ ਤਰ੍ਹਾਂ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਬਾਹਰੋਂ ਆਉਣ ਵਾਲੇ ਸ਼ੱਕੀ ਲੋਕਾਂ ਦੀ ਤਲਾਸ਼ੀ ਲੈ ਕੇ ਪੁਛਗਿੱਛ ਕੀਤੀ ਜਾ ਰਹੀ ਹੈ।
ਸਿੰਘ ਨੇ ਦੱਸਿਆ ਕਿ ਸ਼ਹਿਰ ‘ਚ ਸਥਿਤ ਹੋਟਲਾਂ ਨੂੰ ਵੀ ਹੁਕਮ ਦਿੱਤੇ ਗਏ ਹਨ ਕਿ ਬਾਹਰੋਂ ਆਉਣ ਵਾਲੇ ਵਿਅਕਤੀ ਦੀ ਪੂਰੀ ਜਾਂਚ ਪੜਤਾਲ ਕਰਕੇ ਠਹਿਰਾਉਣ ਅਤੇ ਕੋਈ ਸ਼ੱਕੀ ਮਿਲਣ ‘ਤੇ ਪੁਲਸ ਨੂੰ ਸੂਚਿਤ ਕਰਨ। ਆਸਾਰਾਮ ਦੇ ਸ਼ਾਹਜਹਾਂਪੁਰ ਸਥਿਤ ਰੁਦਰਪੁਰ ਆਸ਼ਰਮ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਆਸਾਰਾਮ ਵਲੋਂ ਸ਼ਹਿਰ ਦੀ ਇਕ ਲੜਕੀ ਨਾਲ ਕਥਿਤ ਕੁਕਰਮ ਦੇ ਮਾਮਲੇ ‘ਚ ਅੱਜ ਜੋਧਪੁਰ ਦੀ ਅਦਾਲਤ ਫੈਸਲਾ ਸੁਣਾਏਗੀ।