ਲੰਦਨ : ਅਮਰੀਕੀ ਤੋਂ ਲੰਦਨ ਜਾ ਰਹੇ ਜਹਾਜ਼ ਵਿੱਚ ਅਚਾਨਕ ਹੀ ਧੂੰਆਂ ਨਿਕਲਣ ‘ਤੇ ਅਟਲਾਂਟਾ ਸ਼ਹਿਰ ਵਿੱਚ ਉਸ ਨੂੰ ਹੰਗਾਮੀ ਹਾਲਤ ਵਿੱਚ ਉਤਾਰ ਲਿਆ ਗਿਆ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ। ਜਹਾਜ਼ ਦੀ ਸੰਚਾਲਕ ਕੰਪਨੀ ਡੇਲਟਾ ਏਅਰਲਾਈਨਜ਼ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬੁੱਧਵਾਰ ਨੂੰ ਸ਼ਾਮ ਸਵੇਰੇ ਛੇ ਵਜੇ ਉਡਾਣ ਭਰਨ ਤੋਂ ਬਾਅਦ ਦੂਜੇ ਇੰਜਣ ਵਿੱਚ ਖਰਾਬੀ ਮਿਲੀ। ਇਸ ਤੋਂ ਬਾਅਦ ਤੁਰੰਤ ਇਸ ਨੂੰ ਵਾਪਸ ਲੈਂਡ ਕਰਵਾਇਆ ਗਿਆ। ਏਅਰਲਾਈਨਜ਼ ਨੇ ਬਿਆਨ ਦਿੱਤਾ ਕਿ ਬਿਨਾ ਕਿਸੇ ਦੁਰਘਟਨਾ ਦੇ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ ਗਿਆ।