‘ਆਪ’ ਵੱਲੋਂ ਪੰਜਾਬ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ

0
291

ਚੰਡੀਗੜ੍ਹ — ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਸੂਬੇ ਲਈ ਵਿਸ਼ੇਸ਼ ਰਾਜ ਦਾ ਦਰਜਾ ਮੰਗਦੇ ਹੋਏ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ‘ਚ ਸ਼ਾਮਲ ਕਰਨ ਦਾ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ 15ਵੇਂ ਵਿੱਤ ਕਮਿਸ਼ਨ ਦੀਆਂ ਹਵਾਲਾ ਸ਼ਰਤਾਂ ‘ਤੇ ਪੂਨਰ ਵਿਚਾਰ ਕਰਨ ਦੀ ਮੰਗ ਕੀਤੀ ਹੈ। ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦੇ ‘ਆਪ’ ਵਿਧਾਇਕ ਦੇ ਸਨੀਅਰ ਨੇਤਾ ਕਮਲ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਦੋ ਵਾਰ ਪੱਤਰ ਲਿਖ ਕੇ ਤਰਕ ਦੇ ਆਧਾਰ ‘ਤੇ ਮੰਗ ਰੱਖੀ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੱਤਰ ਲਿੱਖ ਕੇ ਪੰਜਾਬ ਦੇ ਵਿਸ਼ੇਸ਼ ਰਾਜ ਦਾ ਦਰਜਾ ਅਤੇ 15ਵੇਂ ਵਿੱਤ ਕਮਿਸ਼ਨ ਦੀਆਂ ਸ਼ਰਤਾਂ ‘ਚ ਸੋਧ ਦੇ ਮੁੱਦੇ ‘ਤੇ ਪੰਜਾਬ ਦੀ ਸਰਵ ਪਾਰਟੀ ਬੈਠਕ ਬੁਲਾਉਣ ਦੀ ਮੰਗ ਕੀਤੀ ਹੈ। ਸੰਧੂ ਨੇ ਦਲੀਲ ਦਿੱਤੀ ਹੈ ਕਿ ਵਿਸ਼ੇਸ਼ ਸੂਬਿਆਂ ਦੇ ਦਰਜੇ ਅਤੇ ਇਸ ਦੀ ਸਪੈਸ਼ਲ ਕੈਟਾਗਿਰੀ ਸਟੇਟਸ ਸੂਚੀ ‘ਚ ਸ਼ਾਮਲ ਕਰਨ ਲਈ ਪੰਜਾਬ ਦਾ ਮੁੱਦਾ ਆਂਧਰਾ ਪ੍ਰਦੇਸ਼ ਨਾਲੋਂ ਵੱਧ ਮਹੱਤਵਪੂਰਨ ਹੈ। ਸੰਧੂ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ 1966 ਦੇ ਪੂਨਰ ਗਠਨ ਤੋਂ ਬਾਅਦ ਕਿਸੇ ਨੇ ਇਸ ਮਾਮਲੇ ‘ਚ ਕੋਸ਼ਿਸ਼ ਨਹੀਂ ਕੀਤੀ।
ਉਨ੍ਹਾਂ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਨੂੰ ਸਪੈਸ਼ਲ ਰਾਜ ਦਾ ਦਰਜਾ ਮਿਲਿਆ ਹੈ ਕਿਉਂਕਿ ਬਾਰਡਰ ਰਾਜ ਹਨ, ਇਸ ਲਈ ਪੰਜਾਬ ਤਾਂ ਦੋ ਵਾਰ ਵੰਡ ਚੁੱਕਿਆ ਹੈ ਅਤੇ ਇਥੋਂ ਤੱਕ ਕਿ ਅਕਾਲੀ ਦਲ ਨੇ ਵੀ ਕਦੇ ਮੰਗ ਨਹੀਂ ਕੀਤੀ। ਸਪੈਸ਼ਲ ਸਟੇਟ ਨੂੰ 90:10 ਦਾ ਰੈਸ਼ੋ ਦਾ ਹੁੰਦਾ ਹੈ ਜਦਕਿ ਹੋਰ ਸੂਬਿਆਂ ‘ਚ 70:30 ਰੈਸ਼ੋ ਦਾ ਹੁੰਦਾ ਹੈ।