ਸਿੰਗਾਪੁਰ — ਸਿੰਗਾਪੁਰ ਵਿਚ 164 ਸਾਲ ਪੁਰਾਣੇ ਹਿੰਦੂ ਮੰਦਰ ਦੀ ਮੁੜ ਉਸਾਰੀ ਲਈ ਸੈਂਕੜੇ ਸਥਾਨਕ ਸ਼ਰਧਾਲੂਆਂ ਦਾ ਸਾਥ ਦੇਣ ਲਈ 20 ਭਾਰਤੀ ਪਹੁੰਚੇ ਹੋਏ ਹਨ। ਇਸ ਪ੍ਰਾਚੀਨ ਮੰਦਰ ਨੂੰ ਰਾਸ਼ਟਰੀ ਸਮਾਰਕ ਦਾ ਦਰਜਾ ਹਾਸਲ ਹੈ। ਲਿਟਿਲ ਇੰਡੀਆ ਵਿਚ ਸ਼੍ਰੀ ਸ਼੍ਰੀਨਿਵਾਸ ਪੇਰੂਮਲ ਮੰਦਰ ਵਿਚ ਮੁੜ ਉਸਾਰੀ ਦਾ ਕੰਮ ਇਕ ਸਾਲ ਤੋਂ ਜਾਰੀ ਹੈ। ਇੱਥੇ ਸ਼ਰਧਾਲੂ, ਕਾਰਗੀਰ ਅਤੇ ਸੈਂਕੜੇ ਕਰਮਚਾਰੀ ਮੁੜ ਉਸਾਰੀ ਦੇ ਕੰਮ ਵਿਚ ਲੱਗੇ ਹੋਏ ਹਨ। ਇਕ ਸਮਾਚਾਰ ਏਜੰਸੀ ਮੁਤਾਬਕ ਇਕ ਪ੍ਰਮੁੱਖ ਮੂਰਤੀਕਾਰ ਅਤੇ ਭਾਰਤ ਦੇ 19 ਹੁਨਰਮੰਦ ਕਾਰੀਗਰਾਂ ਦਾ ਇਕ ਦਲ ਮੰਦਰ ਦੇ ਵਾਸਤਵਿਕ ਰੰਗ ਨੂੰ ਬਣਾਈ ਰੱਖਣ ਲਈ ਬਹੁਤ ਮਿਹਨਤ ਨਾਲ ਕੰਮ ਕਰ ਰਿਹਾ ਹੈ। ਵੱਖ-ਵੱਖ ਸਮਾਗਮਾਂ, ਤਿਉਹਾਰਾਂ ਅਤੇ ਉਤਸਵਾਂ ਵਿਚਕਾਰ ਇਸ ਕੰਮ ਨੂੰ ਜਾਰੀ ਰੱਖਣਾ ਉਸਾਰੀ ਟੀਮ ਲਈ ਸਭ ਤੋਂ ਵੱਡੀ ਚੁਣੌਤੀ ਰਹੀ। ਮੰਦਰ ਦੀ ਮੁੜ ਉਸਾਰੀ ਦਾ ਕੰਮ ਪੂਰਾ ਹੋਣ ਮਗਰੋਂ 22 ਅਪ੍ਰੈਲ ਨੂੰ 39 ਪੁਜਾਰੀ ਮੰਦਰ ਦਾ ਸ਼ੁੱਧੀਕਰਨ ਕਰਨਗੇ।