ਕਿਹੜੇ ਸ਼ਹਿਰ ਜਲਦ ਬਣ ਜਾਣਗੇ ਰੇਗਿਸਤਾਨ ?

0
314

ਕੇਪ ਟਾਊਨ ਦੁਨੀਆਂ ਦਾ ਪਹਿਲਾ ਅਹਿਮ ਸ਼ਹਿਰ ਹੈ ਜੋ ਛੇਤੀ ਹੀ ਪਾਣੀ ਤੋਂ ਸੱਖਣਾ ਹੋ ਜਾਵੇਗਾ। ਹਾਲਾਂਕਿ ਸੋਕਾ ਪ੍ਰਭਾਵਿਤ ਦੱਖਣੀ ਅਫ਼ਰੀਕਾ ਦਾ ਇਹ ਸ਼ਹਿਰ ਇੱਕ ਐਸੀ ਉਦਾਹਰਨ ਹੈ ਜਿਸ ਦੀ ਚਿਤਾਵਨੀ ਮਾਹਿਰ ਪਹਿਲਾਂ ਤੋਂ ਦੇ ਚੁੱਕੇ ਹਨ।

ਧਰਤੀ ਦਾ 70 ਫ਼ੀਸਦੀ ਹਿੱਸਾ ਪਾਣੀ ਹੈ, ਪਰ ਇਸ ਵਿੱਚੋਂ ਸਿਰਫ਼ 3 ਫ਼ੀਸਦੀ ਪਾਣੀ ਹੀ ਤਾਜ਼ਾ ਹੈ। ਦੁਨੀਆਂ ‘ਚ 100 ਕਰੋੜ ਤੋਂ ਵੱਧ ਲੋਕ ਪਾਣੀ ਤੋਂ ਵਾਂਝੇ ਹਨ ਅਤੇ 270 ਕਰੋੜ ਸਾਲ ‘ਚ ਘੱਟੋ ਘੱਟ ਇੱਕ ਮਹੀਨਾ ਪਾਣੀ ਦੀ ਕਮੀ ਨਾਲ ਪ੍ਰਭਾਵਿਤ ਹੁੰਦੇ ਹਨ। ਸੰਯੁਕਤ ਰਾਸ਼ਟਰ ਦੇ 2014 ‘ਚ 500 ਵੱਡੇ ਸ਼ਹਿਰਾਂ ਦੇ ਇੱਕ ਸਰਵੇਖਣ ਮੁਤਾਬਕ ਚਾਰ ਵਿੱਚੋਂ ਇੱਕ ਸ਼ਹਿਰ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ।

ਇਸ ਮੁਤਾਬਕ ਇੱਕ ਵਿਅਕਤੀ ਲਈ ਪਾਣੀ ਦੀ ਸਪਲਾਈ 1700 ਕਿਊਬਿਕ ਮੀਟਰ ਘਟਦੀ ਹੈ। ਸੰਯੁਕਤ ਰਾਸ਼ਟਰ ਦੇ ਮਾਹਿਰ ਮੁਤਾਬਕ 2030 ਤਕ ਸੰਸਾਰ ਪੱਧਰ ‘ਤੇ ਤਾਜ਼ੇ ਪਾਣੀ ਦੀ ਮੰਗ 40 ਫ਼ੀਸਦੀ ਵੱਧ ਜਾਵੇਗੀ।

ਉਨ੍ਹਾਂ ਇਸ ਲਈ ਵਾਤਾਵਰਨ ‘ਚ ਬਦਲਾਅ, ਮਨੁੱਖੀ ਵਰਤਾਰੇ ਅਤੇ ਲਗਾਤਾਰ ਵੱਧ ਰਹੀ ਆਬਾਦੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੇਪ ਟਾਊਨ ਸਿਰਫ਼ ਇੱਕ ਛੋਟੀ ਜਿਹੀ ਉਦਾਹਰਨ ਹੀ ਹੈ। ਹਰ ਮਹਾਂਦੀਪ ਵਿੱਚ ਇਸ ਦੇ ਹਲ ਲੱਭਣ ਲਈ ਜੱਦੋਜਹਿਦ ਕਰ ਰਹੇ ਹਨ।

ਕੇਪ ਟਾਊਨ ਵਾਂਗ ਸਓ ਪਾਉਲੋ, ਬੈਂਗਲੁਰੂ ,ਬੀਜਿੰਗ , ਕਾਇਰੋ,ਜਕਾਰਤਾ , ਮਾਸਕੋ, ਇਸਤੰਬੁਲ,ਮੈਕਸੀਕੋ,ਲੰਡਨ , ਟੋਕੀਓ ਤੇ ਮਿਆਮੀ ਵੀ ਛੇਤੀ ਹੀ ਪਾਣੀ ਤੋਂ ਸੱਖਣੇ ਹੋ ਜਾਣਗੇ।