ਅਮਿਤ ਸ਼ਾਹ ਦੀ ਜੀਂਦ ਰੈਲੀ ਵਿਰੱਧ ਹਾਈ ਕੋਰਟ ‘ਚ ਪਟੀਸ਼ਨ ਦਾਖਲ

0
433

ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਜੀਂਦ ਰੈਲੀ ਕਾਰਣ ਹੋਣ ਵਾਲੀ ਸੰਭਾਵਿਤ ਟਰੈਫ਼ਿਕ ਪਰੇਸ਼ਾਨੀ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅੱਜ ਹੀ ਇੱਕ ਲੋਕ ਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਰੈਲੀ ਵਿਚ ਇੱਕ ਲੱਖ ਮੋਟਰਸਾਈਕਲ ਲਿਆਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ ਤੇ ਇਸ ਨਾਲ ਟਰੈਫ਼ਿਕ ਪ੍ਰਭਾਵਿਤ ਹੋਵੇਗਾ ਤੇ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ। ਕਿਹਾ ਕਿ ਨਿਯਮਾਂ ਮੁਤਾਬਿਕ ਕਿਸੇ ਰਾਜਸੀ ਰੈਲੀ ਵਿਚ 10 ਤੋਂ ਵੱਧ ਵਾਹਨ ਇਕੱਠੇ ਨਹੀਂ ਚੱਲ ਸਕਦੇ, ਲਿਹਾਜ਼ਾ ਮੰਗ ਕੀਤੀ ਗਈ ਹੈ ਕਿ ਰੈਲੀ ਵਿਚ ਨਿਯਮਾਂ ਦੀ ਪਾਲਣਾ ਕਰਵਾਈ ਜਾਵੇ।

ਅਮਿਤ ਸ਼ਾਹ ਦੀ ਰੈਲੀ ਵਿਰੁੱਧ ਪਟੀਸ਼ਨ ‘ਤੇ ਹਾਈ ਕੋਰਟ ਨੇ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ । ਹਾਈ ਕੋਰਟ ਨੇ ਦੋਵਾਂ ਸਰਕਾਰਾਂ ਤੋਂ ਪੁੱਛਿਆ ਹੈ ਕਿ ਨਿਯਮਾਂ ਦੀ ਪਾਲਣਾ ਲਈ ਕੀ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮਾਮਲੇ ‘ਚ 14 ਨੂੰ ਕੇਂਦਰ ਤੇ ਹਰਿਆਣਾ ਸਰਕਾਰਾਂ ਜਵਾਬ ਦੇਣਗੀਆਂ ਜਦਕਿ 15 ਨੂੰ ਸ਼ਾਹ ਦੀ ਜੀਂਦ ‘ਚ ਰੈਲੀ ਹੈ ।