31 ਮਾਰਚ ਤੋਂ ਬਾਅਦ ਵੀ ਅਪਡੇਟ ਹੋਵੇਗਾ ਆਧਾਰ

0
323

ਨਵੀਂ ਦਿੱਲੀ – ਆਧਾਰ ਨੂੰ ਲਿੰਕ ਅਤੇ ਅੱਪਡੇਟ ਕਰਨ ਲਈ ਜ਼ਰੂਰੀ ਨਹੀਂ 31 ਮਾਰਚ ਆਖ਼ਰੀ ਤਰੀਕ ਹੈ। ਅਸਲ ‘ਚ ਕੁਝ ਸੇਵਾਵਾਂ ਲਈ ਇਹ ਤੈਅ ਸਮਾਂ ਹੱਦ ਹੈ ਪਰ ਹਰ ਸੇਵਾ ਜਾਂ ਆਧਾਰ ਦੀ ਜਾਣਕਾਰੀ ਅੱਪਡੇਟ ਕਰਨ ਲਈ ਅਜਿਹਾ ਨਹੀਂ ਹੈ।                                                               ਦਾਅਵਾ ਕੀਤਾ ਜਾ ਰਿਹਾ ਹੈ ਕਿ 31 ਮਾਰਚ ਤੋਂ ਬਾਅਦ ਨਾ ਤਾਂ ਆਧਾਰ ‘ਚ ਕਿਸੇ ਤਰ੍ਹਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਅਤੇ ਨਾ ਹੀ ਆਪਣਾ ਪਤਾ ਜਾਂ ਫ਼ੋਨ ਨੰਬਰ ਆਦਿ ਅੱਪਡੇਟ ਕਰਾ ਸਕਦੇ ਹੋ ਪਰ ਯੂ. ਆਈ. ਡੀ. ਏ. ਆਈ. ਨੇ ਸਪੱਸ਼ਟ ਕੀਤਾ ਹੈ ਕਿ ਆਧਾਰ ‘ਚ ਕੋਈ ਵੀ ਅੱਪਡੇਟ ਕੀਤੀ ਜਾ ਸਕਦੀ ਹੈ। ਯੂ. ਆਈ. ਡੀ. ਏ. ਆਈ. ਨੇ ਇਹ ਸਾਫ਼ ਕਿਹਾ ਹੈ ਕਿ ਇਸ ਤਰ੍ਹਾਂ ਦੇ ਦਾਅਵੇ ਝੂਠ ਅਤੇ ਭਲੇਪਾ ਪਾਊ ਹੈ।