ਨਵੀ ਦਿੱਲੀ : ਅੱਜ ਸੁਪਰੀਮ ਕੋਰਟ ਨੇ ਮੁਬਾਇਲ ਫੋਨ, ਬੈਕ ਖਾਤੇ ਅਤੇ ਸਰਕਾਰੀ ਸਕੀਮਾਂ ਨੂੰ ਅਧਾਰ ਕਾਰਡ ਨਾਲ ਜੋੜਨ ਦੀ ਤਾਰੀਕ ਵਿਚ 31 ਮਾਰਚ 2018 ਤੱਕ ਵਾਧਾ ਕਰ ਦਿਤਾ ਹੈ। ਇਸ ਸਬੰਧੀ ਸਰਕਾਰ ਨੇ ਪਹਿਲਾ ਹੀ ਅਦਾਲਤ ਵਿਚ ਬੈਕ ਖਾਤਿਆ ਸਬੰਧੀ ਤਾਰੀਕ ਵਿਚ ਵਾਧੇ ਵਾਰੇ ਅਦਾਲਤ ਨੂੰ ਦੱਸ ਦਿਤਾ ਸੀ। ਇਸੇ ਦੌਰਾਨ ਇਹ ਵੀ ਦੱਸਿਆ ਗਿਆ ਕਿ ਨਵੇ ਬੈਕ ਖਾਤੇ ਅਧਾਰ ਕਾਰਡ ਬਿਨਾਂ ਖੋਲੇ ਜਾ ਸਕਦੇ ਹਨ ਪਰ ਉਨਾਂ ਨੂੰ ਵੀ 31 ਮਾਰਚ ਤਕ ਅਧਾਰ ਨਾਲ ਜੋੜਨਾ ਜਰੂਰੀ ਹੋਵੇਗਾ। ਯਾਦ ਰਹੇ ਇਸ ਸਮੇ ਅਧਾਰ ਕਾਰਡ ਨਾਲ ਸਬੰਧਤ ਬਹੁਤ ਸਾਰੇ ਕੇਸ ਅਦਾਲਤ ਵਿਚ ਚੱਲ ਰਹੇ ਹਨ ਜਿਨਾਂ ਤੇ ਸੁਣਵਾਈ ਜਾਰੀ ਹੈ।