”ਪਕੌੜਿਆਂ ਦਾ ਰੋਜ਼ਗਾਰ ਦੇਣ ਦੀ ਗੱਲ ਕੋਈ ”ਚਾਹ ਵਾਲਾ” ਹੀ ਕਹਿ ਸਕਦੈ” : ਹਾਰਦਿਕ ਪਟੇਲ

0
494

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ‘ਚ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ  ‘ਚ ਪਕੌੜਿਆਂ ਦੀਆਂ ਰੇਹੜੀਆਂ ਲਾ ਕੇ ਰੋਜ਼ਗਾਰ ਦੇਣ ਦੀ ਗੱਲ ਕਹੀ ਸੀ। ਉਨ੍ਹਾਂ ਦੇ ਇਸ ਬਿਆਨ ‘ਤੇ ਸਿਆਸੀ ਘਮਾਸਾਨ ਮਚ ਗਿਆ ਹੈ।
ਪਹਿਲਾਂ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਹੁਣ ਪਾਟੀਦਾਰ ਅੰਦੋਲਨ ਦੇ ਆਗੂ ਹਾਰਦਿਕ ਪਟੇਲ ਨੇ ਇਸ ਬਿਆਨ ਲਈ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਲਾਇਆ। ਪਟੇਲ ਨੇ ਕਿਹਾ ਕਿ ਅਜਿਹਾ ਬਿਆਨ ਕੋਈ ‘ਚਾਹ ਵਾਲਾ’ ਹੀ ਦੇ ਸਕਦਾ ਹੈ।
ਹਾਰਦਿਕ ਪਟੇਲ ਨੇ ਟਵੀਟ ਕੀਤਾ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਪਕੌੜਿਆਂ ਦੀਆਂ ਰੇਹੜੀਆਂ ਲਾਉਣ ਦਾ ਸੁਝਾਅ ਇਕ ਚਾਹ ਵਾਲਾ ਹੀ ਦੇ ਸਕਦਾ ਹੈ, ਕੋਈ ਅਰਥ ਸ਼ਾਸਤਰੀ ਨਹੀਂ ਦੇ ਸਕਦਾ। ਪਟੇਲ ਨੇ ਪੀ. ਐੈੱਮ. ‘ਤੇ ‘ਚਾਹ ਵਾਲਾ’ ਕਹਿਣ ‘ਤੇ ਟਕੋਰ ਕੀਤੀ। ਇਸ ਤੋਂ ਪਹਿਲਾਂ 2014 ‘ਚ ਹੋਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਸ ਸਮੇਂ ਕਾਂਗਰਸ ਦੇ ਵੱਡੇ ਆਗੂ ਰਹੇ ਮਣੀਸ਼ੰਕਰ ਅਈਅਰ ਨੇ ‘ਚਾਹ ਵਾਲਾ’ ਕਹਿ ਕੇ ਨਿਸ਼ਾਨਾ ਲਾਇਆ ਸੀ।