ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਯੂ.ਏ.ਈ. ਦੀ ਯਾਤਰਾ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਇਥੇ 11 ਤੋਂ 13 ਫਰਵਰੀ ਵਿਚਾਲੇ ਹੋਣ ਵਾਲੇ ਗਵਰਨਮੈਂਟ ਸਮਿਟ ਨੂੰ ਸੰਬੋਧਿਤ ਕਰਨਗੇ। ਇਸ ਸਮਿਟ ‘ਚ 140 ਦੇਸ਼ਾਂ ਦੇ 4000 ਨੁਮਾਇੰਦੇ ਹਿੱਸਾ ਲੈਣਗੇ। 2015 ਤੋਂ ਬਾਅਦ ਮੋਦੀ ਯੂ.ਏ.ਈ. ਦੀ ਦੂਜੀ ਵਾਰ ਯਾਤਰਾ ਕਰਨਗੇ। ਇਸ ਦੇ ਨਾਲ ਹੀ ਮੋਦੀ ਦੇ ਫਿਲਿਸਤੀਨ ਤੇ ਓਮਾਨ ਜਾਣ ਦੀ ਵੀ ਉਮੀਦ ਹੈ।