ਹਾਂਗਕਾਗ (ਪਚਬ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੁੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੁੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਚੀਨ ਨੇ ਵਪਾਰ ਸਮਝੌਤਾ ਨਾ ਕੀਤਾ ਤਾਂ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਟਰੰਪ ਦੀ ਚੇਤਾਵਨੀ ਅਜਿਹੇ ਸਮੇਂ ਆਈ ਜਦੋਂ ਕਰੀਬ 200 ਅਮਰੀਕੀ ਕੰਪਨੀਆਂ ਆਪਣੇ ਪਲਾਂਟ ਚੀਨ ਤੋਂ ਹਟਾਕੇ ਭਾਰਤ ਵਿਚ ਲਗਾਉਣ ਦੀ ਚਰਚਾ ਕਰ ਰਹੀਆਂ ਹਨ।
ਟਰੰਪ ਨੇ ਟਵੀਟ ਕੀਤਾ ਕਿ ਮੈਂ ਰਾਸ਼ਟਰਪਤੀ ਸ਼ੀ ਅਤੇ ਚੀਨ ਦੇ ਆਪਣੇ ਹੋਰ ਸਾਰੇ ਦੋਸਤਾਂ ਨੂੰ ਖੁੱਲ੍ਹੇਆਮ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਵਪਾਰ ਸਮਝੌਤਾ ਨਾ ਕੀਤਾ ਤਾਂ ਚੀਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ, ਕਿਉਂਕਿ ਕੰਪਨੀਆਂ ਚੀਨ ਨੂੰ ਛੱਡ ਹੋਰ ਦੇਸ਼ ਵਿਚ ਜਾਣ ਲਈ ਮਜ਼ਬੂਰ ਹੋਣਗੀਆਂ। ਟਰੰਪ ਨੇ ਕਿਹਾ ਕਿ ਚੀਨ ਵਿਚ ਖਰੀਦਣਾ ਬਹੁਤ ਮਹਿੰਗਾ ਹੈ।
ਤੁਹਾਡੇ ਸਾਹਮਣੇ ਵਧੀਆ ਪੇਸ਼ਕਸ਼ ਕੀਤੀ ਸੀ, ਜਿਸ ਦੀ ਪ੍ਰਕਿਰਿਆ ਲਗਭਗ ਪੂਰੀ ਹੋ ਗਈ ਸੀ ਅਤੇ ਤੁਸੀਂ ਪਿੱਛੇ ਹਟ ਗਏ। ਜ਼ਿਕਰਯੋਗ ਹੈ ਕਿ ਚੀਨ ਅਤੇ ਅਮਰੀਕਾ ਦੇ ਉਚ ਪੱਧਰ ਦੀ ਗੱਲਬਾਤ ਵਿਚ 11ਵੇਂ ਦੌਰ ਦੀ ਮੀਟਿੰਗ ਸ਼ੁੱਕਰਵਾਰ ਨੂੰ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਗਈ।