ਖਾਲਸਾ ਦੀਵਾਨ ਹਾਂਗਕਾਂਗ ਵਾਲੇ ਹੋਣ ਵਾਲੇ ਸਮਾਗਮਾਂ ਤੇ ਲੰਗਰ ਦਾ ਵੇਰਵਾ

0
736

(ਅੱਜ)31 ਦਸੰਬਰ ਦਿਨ ਐਤਵਾਰ  ਭਾਈ ਸੁਖਦੇਵ ਸਿੰਘ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਦੀ ਸੇਵਾ ।
 ਜਗਦੀਪ ਸਿੰਘ ਸਾਬਕਾ ਮੀਤ ਪ੍ਰਧਾਨ ਪਰਿਵਾਰ ਵੱਲੋਂ ਰੈਣ ਸਬਾਈ ਦੇਗ ਦੀ ਸੇਵਾ ਹੋਵੇਗੀ।
 ਭਾਈ ਸੰਤੋਖ ਸਿੰਘ ਮੁੰਡਾ ਪਿੰਡ ਪਰਿਵਾਰ ਵੱਲੋਂ ਬੱਚੇ ਹਰਸ਼ਪ੍ਰੀਤ ਸਿੰਘ ਅਤੇ ਅੰਸ਼ਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿਚ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਮਿੱਸੇ ਪ੍ਰਸ਼ਾਦਿਆਂ ਦੇ ਲੰਗਰ ਦੀ ਸੇਵਾ ਹੋਈ।
 ਗੁਪਤ ਸੇਵਕਾਂ ਵੱਲੋਂ ਜਲੇਬੀਆਂ ਅਤੇ ਪਕੌੜਿਆਂ ਦੇ ਲੰਗਰ ਦੀ ਸੇਵਾ।
 ਬੱਚਾ ਹਰਵਿੰਦਰ ਸਿੰਘ ਚੋਹਲਾ ਸਾਹਿਬ ਦੇ ਜਨਮ ਦਿਨ ਦੀ ਖੁਸ਼ੀ ਅਤੇ ਪਰਿਵਾਰ ਦੀ ਤੰਦਰੁਸਤੀ ਲਈ ਪੂਰੇ ਦਿਨ ਦੇਗ ਦੀ ਸੇਵਾ।
 ਰੈਣ ਸਬਾਈ
1 ਜਨਵਰੀ ਦਿਨ ਸੋਮਵਾਰ  ਵਿਜੇ ਖਟਨਾਨੀ ਜੀ ਦੇ 60ਵੇਂ ਜਨਮ ਦਿਨ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ। ਜਿਨ੍ਹਾਂ ਦੇ ਭੋਗ 3 ਜਨਵਰੀ ਦਿਨ ਬੁੱਧਵਾਰ ਨੂੰ ਪਾਏ ਜਾਣਗੇ।
 ਸਵਰਗਵਾਸੀ ਰਘਬੀਰ ਸਿੰਘ ਜੀ ਦੇ ਅਕਾਲ ਚਲਾਣੇ ਸਬੰਧੀ ਬੀਬੀ ਕੁਲਵੰਤ ਕੌਰ ਜੀ ਵੱਲੋਂ ਸ੍ਰੀ ਅਖੰਡ ਪਾਠ ਸਹਿਬ ਅਰੰਭ ਹੋਣਗੇ। ਜਿਨ੍ਹਾ ਦੇ ਭੋਗ 3 ਜਨਵਰੀ ਦਿਨ ਬੁੱਧਵਾਰ ਨੂੰ ਪਾਏ ਜਾਣਗੇ।
3 ਜਨਵਰੀ ਦਿਨ ਬੁੱਧਵਾਰ  ਭਾਈ ਸ਼ਿੰਗਾਰਾ ਸਿੰਘ ਢਿੱਲੋਂ ਠੱਠੀਖਾਰਾ ਪਰਿਵਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ। ਜਿਨ੍ਹਾਂ ਦੇ ਭੋਗ 5 ਜਨਵਰੀ ਦਿਨ ਸ਼ੁਕਰਵਾਰ ਨੂੰ ਪਾਏ ਜਾਣਗੇ।
4 ਜਨਵਰੀ ਦਿਨ ਵੀਰਵਾਰ  ਸਰਦਾਰ ਪ੍ਰਗਟ ਸਿੰਘ ਚੀਮਾਂ ਜੀ ਦੀ ਯਾਦ ਵਿਚ ਉਹਨਾ ਦੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ। ਜਿਨ੍ਹਾਂ ਦੇ ਭੋਗ 6 ਜਨਵਰੀ ਦਿਨ ਸ਼ਨੀਵਾਰ ਨੂੰ ਪਾਏ ਜਾਣਗੇ।
6 ਜਨਵਰੀ ਦਿਨ ਸ਼ਨੀਵਾਰ  ਸਰਦਾਰ ਪ੍ਰਗਟ ਸਿੰਘ ਚੀਮਾਂ ਜੀ ਦੀ ਯਾਦ ਵਿਚ ਉਹਨਾ ਦੇ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ।
 ਸਰਦਾਰ ਜਗਸੀਰ ਸਿੰਘ ਵੱਲੋਂ ਆਪਣੇ ਬੇਟੇ ਦਿਲਰਾਜ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿਚ ਸ੍ਰੀ ਸਹਿਜ ਪਾਠ ਸਾਹਿਬ ਅਰੰਭ ਕਰਨੇ।
 ਬੀਬੀਆਂ ਦੀ ਸੰਗਤ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਅਰੰਭ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
7 ਜਨਵਰੀ ਦਿਨ
ਐਤਵਾਰ  ਗੁਪਤ ਪਰਿਵਾਰ ਵੱਲੋਂ ਦੋਹਤੇ ਦੇ ਜਨਮ ਦਿਨ ਦੀ ਖੁਸ਼ੀ ਵਿਚ ਆਪ ਕੀਤੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਇਕ ਹੋਰ ਸ੍ਰੀ ਸਹਿਜ ਪਾਠ ਸਾਹਿਬ ਅਰੰਭ ਹੋਣਗੇ।

• ਅਜ ਕਮੇਟੀ ਦੀ ਮਾਸਿਕ ਮੀਟਿੰਗ ਹੈ। ਸਾਰੇ ਕਮੇਟੀ ਮੈਂਬਰਾਂ ਨੂੰ ਬੇਨਤੀ ਹੈ ਕਿ 2:00 ਵਜੇ ਕਮੇਟੀ ਰੂਮ ਵਿੱਚ ਹਾਜ਼ਰ ਹੋਣ ਦੀ ਕਿਰਪਾਲਤਾ ਕਰਨੀ ਜੀ।
• ਬੱਚਿਆਂ ਦੇ ਧਾਰਮਿਕ ਪ੍ਰੋਗਰਾਮ – 4 ਤੋਂ 5 ਜਪੁ ਜੀ ਸਾਹਿਬ ਕੰਠ ਮੁਕਾਬਲੇ 5-8 ਪ੍ਰੋਗਰਾਮ