ਸਰਾਬੀ ਨੇ ਪੁਲੀਸ ਵਾਲੇ ਦੀ ਬਦੂੰਕ ਖੋਹੀ, 2 ਪੁਲਸੀਏ ਕੀਤੇ ਜ਼ਖਮੀ

0
614

ਹਾਂਗਕਾਂਗ (ਪਚਬ):- ਅੱਜ ਸਵੇਰੇ ਸਾ ਟਿਨ ਵਿਖੇ ਵਾਪਰੀ ਇੱਕ ਘਟਨਾ ਵਿੱਚ ਇੱਕ ਸਰਾਬੀ ਨੇ ਪੁਲੀਸ ਵਾਲੇ ਦੀ ਬਦੂੰਕ ਖੋਹ ਕੇ ਉਨਾਂ ਤੇ ਹਮਲਾ ਕਰ ਦਿੱਤਾ। ਇਸ ਘਟਨਾ ਵਿਚ 2 ਪੁਲੀਸ ਕਰਮੀ ਜ਼ਖਮੀ ਹੋਏ ਹਨ। ਇਨਾਂ ਪੁਲੀਸ ਵਾਲਿਆ ਦਾ ‘ਪ੍ਰਿਸ਼ ਆਫ ਵੇਲਜ਼’ ਹਸਪਤਾਲ ਵਿਚ ਪਤਾ ਲੈਣ ਤੋ ਬਾਅਦ ਹਾਂਗਕਾਂਗ ਪੁਲੀਸ ਮੁੱਖੀ ਨੇ ਇਹ ਜਾਣਕਾਰੀ ਮੀਡੀਏ ਨਾਲ ਸਾਂਝੀ ਕੀਤੀ। ਉਨਾਂ ਕਿਹਾ ਕਿ ਅੱਜ ਸਵੇਰੇ ਕਰੀਬ 5.30 ਵਜੇ ਪੁਲੀਸ ਨੂੰ ਇਕ ਫੋਨ ਆਇਆ ਕਿ ਇਕ ਸਰਾਬੀ ਵਿਅਕਤੀ ਸ਼ੋਰ ਸਰਾਬਾ ਕਰ ਰਿਹਾ ਹੈ। ਇਸ ਤੇ ਪੁਲੀਸ਼ ਪਾਰਟੀ ਘਟਨਾ ਵਾਲੀ ਥਾਂ ਤੇ ਪੁੱਜੀ ਤੇ ਉਸ ਵਿਅਕਤੀ ਨੂੰ ਕਾਬੂ ਕਰਨ ਦੀ ਕੋਸ਼ਿਸ ਕਰਨ ਲੱਗੀ । ਇਸੇ ਹੱਥੋ ਪਾਈ ਵਿੱਚ ਵਿਅਕਤੀ ਨੇ ਇਕ ਪੁਲਸ ਵਾਲੇ ਦੀ ਬਦੂੰਕ ਖੋਹ ਕੇ ੳਨਾਂ ਉਪਰ 3 ਗੋਲੀਆਂ ਦਾਗ ਦਿੱਤੀਆ। ਇਸ ਕਾਰਨ 2 ਪੁਲੀਸ ਕਰਮੀ ਜ਼ਖਮੀ ਹੋ ਗਏ ਜਿਨਾਂ ਨੂੰ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ ਜਿਥੇ ਉਨਾਂ ਦੀ ਹਲਾਤ ਖਤਰੇ ਤੋ ਬਾਹਰ ਹੈ। ਸਰਾਬੀ ਨੂੰ ਕਾਬੂ ਕਰਕੇ ਪੁਲੀਸ ਹਵਾਲਾਤ ਵਿਚ ਬੰਦ ਕੀਤਾ ਹੋਇਆ ਹੈ ਅਗਲੀ ਕਾਰਵਾਈ ਲਈ।