ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਜੂਨ ਮਹੀਨੇ ਤੋਂ ਚੱਲ ਰਹੇ ਹਵਾਲੀ ਬਿੱਲ ਵਿਰੋਧੀ ਅਦੋਲਨ ਦੌਰਾਨ ਹੁਣ ਤੱਕ ਕੁਲ 2363 ਵਿਅਕਤੀ ਪੁਲੀਸ ਨੇ ਗਿਰਫਤਾਰ ਕੀਤੇ ਹਨ ਜਿਨਾਂ ਵਿਚ 516 ਔਰਤਾਂ ਵੀ ਸ਼ਾਮਲ ਹਨ। ਇਨਾਂ ਦੀ ਉਮਰ 12-83 ਸਾਲ ਵਿਚਕਾਰ ਹੈ। ਇਹ ਜਾਣਕਾਰੀ ਬੀਤੇ ਕੱਲ ਹਾਂਗਕਾਂਗ ਪੁਲੀਸ ਦੇ ਕੁਝ ਅਹਿਮ ਅਧਿਕਾਰੀਆਂ ਨੇ ਪ੍ਰੈਸ ਵਾਰਤ ਦੌਰਾਨ ਸਾਝੀਂ ਕੀਤੀ। ਉਨਾਂ ਅੱਗੇ ਦਸਿਆ ਕਿ ਫੇਸ ਮਾਸਕ ਤੇ ਪਾਬੰਦੀ ਤੋਂ ਬਾਅਦ ਹੋਈਆਂ ਹਿੰਸਕ ਘਟਨਾਵਾਂ ਦੌਰਾਨ ਕੁਲ 241 ਗਿਰਫਤਾਰੀਆਂ ਹੋਈਆਂ ਹਨ ਇਨਾਂ ਵਿਚੋਂ 77 ਨੂੰ ਫੇਸ ਮਾਸਕ ਤੇ ਪਾਬੰਦੀ ਸਬੰਧੀ ਬਣੇ ਨਵੇ ਕਾਨੂੰਨ ਅਨੁਸਾਰ ਗਿਰਫਤਾਰ ਕੀਤਾ ਗਿਆ ਹੈ। ਇਹ ਵੀ ਜਾਣਕਾਰੀ ਸਾਝੀ ਕੀਤੀ ਗਈ ਕਿ ਹੁਣ ਤੱਕ 200 ਸਰਕਾਰੀ ਅਤੇ ਗੈਰ-ਸਰਕਾਰੀ ਪ੍ਰਾਪਟੀ ਦਾ ਨੁਕਸਾਰ ਦੰਗਾਕਰੀਆਂ ਵੱਲੋਂ ਕੀਤਾ ਜਾ ਚੁੱਕਾ ਹੈ।ਇਸ ਤੋ ਇਲਾਵਾ 40 ਮੈਟਰੋ ਸਟੇਸ਼ਨਾਂ ਦਾ ਵੀ ਨੁਕਸਾਨ ਹੋਇਆ ਹੈ।80 ਦੇ ਕਰੀਬ ਟਰੈਫਿਕ ਲਾਇਟਾਂ ਦੇ ਨੁਕਸਾਨ ਕਾਰਨ ਟਰੈਫਿਕ ਦੀ ਸਮਸਿਆ ਆ ਰਹੀ ਹੈ ਤੇ ਕਈ ਥਾਵਾਂ ਤੇ ਲੰਮੇ ਜਾਮ ਲੱਗ ਰਹੇ ਹਨ।ਇਸ ਪ੍ਰੈਸ ਵਾਰਤ ਦੌਰਾਨ ਕੁਝ ਮੀਡੀਆ ਕਰਮੀਆਂ ਨੇ ਫੇਸ ਮਾਸਕ ਪਾਏ ਹੋਏ ਹਨ। ਉਨਾਂ ਦਾ ਇਤਰਾਜ਼ ਸੀ ਕਿ ਪੁਲੀਸ਼ ਨੇ ਉਨਾਂ ਨੂੰ ਉਸ ਵੇਲੇ ਫੇਸ ਮਾਸਕ ਉਤਾਰਨ ਲਈ ਮਜਬੂਰ ਕੀਤਾ ਜਦ ਕਿ ਉਥੈ ਤਾਜ਼ਾ ਤਾਜ਼ਾ ਅੱਥਰੂ ਗੈਸ ਛੱਡੀ ਹੋਈ ਸੀ। ਇਸ ਤੇ ਪੁਲੀਸ਼ ਅਧਿਕਾਰੀਆਂ ਦਾ ਕਹਿਣਾ ਸੀ ਕਿ ਨਵਾਂ ਕਾਨੂੰਨ ਹੋਣ ਕਾਰਨ ਅਜੇ ਇਸ ਨੂੰ ਸਮਝਣ ਵਿਚ ਸਮਾਂ ਲੱਗ ਰਿਹਾ।