ਨਵੀਂ ਦਿੱਲੀ : ਬੀਜੇਪੀ ਦੀ ਹਲਾਤ ਵਿਚ ਕੁਝ ਇਸ ਤਰਾ ਦੀ ਹੋ ਰਹੀ ਹੈ। ਇਹ ਹੁਣ ਵੱਖ ਵੱਖ ਰਾਜਾਂ ਵਿਚ ਤਾਂ ਸਰਕਾਰ ਬਣਾ ਰਹੀ ਹੈ ਪਰ ਸਨ 2014 ਦੀਆਂ ਜਿੱਤੀਆਂ ਲੋਕ ਸਭਾ ਦੀਆਂ ਸੀਟਾਂ ਘਟ ਰਹੀਆਂ ਹਨ। ਬੀਤੇ ਦਿਨ ਤਿੰਨ ਲੋਕ ਸਭਾ ਸੀਟਾਂ ‘ਤੇ ਜ਼ਿਮਨੀ ਚੋਣ ਹਾਰ ਕੇ ਭਾਜਪਾ ਦੀ ਲੋਕ ਸਭਾ ਵਿਚ ਸੰਸਦ ਮੈਂਬਰਾਂ ਦੀ ਗਿਣਤੀ 273 ਰਹਿ ਗਈ ਹੈ। 2014 ਦੀਆਂ ਆਮ ਚੋਣਾਂ ਦੌਰਾਨ ਭਾਜਪਾ ਨੇ ਆਪਣੇ ਦਮ ‘ਤੇ 282 ਲੋਕ ਸਭਾ ਸੀਟਾਂ ਜਿੱਤੀਆਂ ਸਨ। ਉਸ ਤੋਂ ਬਾਅਦ ਹੋਈਆਂ ਜ਼ਿਮਨੀ ਚੋਣਾਂ ‘ਚ ਕਈ ਸੀਟਾਂ ਹਾਰਨ ਤੋਂ ਬਾਅਦ ਭਾਜਪਾ ਦੇ ਕੋਲ 273 ਸੀਟਾਂ ਰਹਿ ਗਈਆਂ ਹਨ। ਲੋਕ ਸਭਾ ‘ਚ ਬਹੁਮਤ ਲਈ 272 ਸੀਟਾਂ ਚਾਹੀਦੀਆਂ ਹਨ, ਅਜਿਹੇ ਵਿਚ ਭਾਜਪਾ ਕੋਲ ਅਜੇ ਵੀ ਬਹੁਮਤ ਤੋਂ ਇਕ ਸੀਟ ਵੱਧ ਹੈ ਤੇ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਦੇ ਕੋਲ 300 ਤੋਂ ਵੱਧ ਸੀਟਾਂ ਹਨ। ਇਸ ਲਿਹਾਜ਼ ਨਾਲ ਸਰਕਾਰ ‘ਤੇ ਕੋਈ ਖ਼ਤਰਾ ਨਹੀਂ ਹੈ।