ਹਾਂਗਕਾਂਗ ‘ਚ ਰਜਿਸਟਰਡ ਜਹਾਜ ਜਪਾਨ ਵਿੱਚ ਡੱਬਿਆ, 11 ਭਾਰਤੀ ਲਾਪਤਾ

0
1037

ਟੋਕੀਓ, 13 ਅਕਤੂਬਰ -ਫਿਲਪਾਈਨ ਦੇ ਨਾਲ ਲਗਦੇ ਪ੍ਰਸ਼ਾਂਤ ਮਹਾਸਾਗਰ ‘ਚ ਆਏ ਇਕ ਤੂਫ਼ਾਨ ‘ਚ ਅੱਜ ਇਕ ਸਮੁੰਦਰੀ ਜਹਾਜ਼ ਡੁੱਬ ਗਿਆ, ਜਿਸ ‘ਚ ਚਾਲਕ ਦਲ ਦੇ 11 ਭਾਰਤੀ ਮੈਂਬਰ ਵੀ ਲਾਪਤਾ ਹੋ ਗਏ | ਜਾਪਾਨ ਦੇ ਸਮੁੰਦਰੀ ਰੱਖਿਅਕ ਨੇ ਦੱਸਿਆ ਕਿ 33205 ਟਨ ਭਾਰੇ ਹਾਂਗਕਾਂਗ ‘ਚ ਰਜਿਸਟਰਡ ਐਮੇਰਾਲਡ ਸਟਾਰ ਜਹਾਜ਼ ਜਿਸ ‘ਚ 26 ਭਾਰਤੀ ਨਾਗਰਿਕ ਸਵਾਰ ਸਨ, ਨੂੰ ਸੰਕਟ ਦੇ ਸਿਗਨਲ ਵੀ ਭੇਜੇ ਗਏ ਸਨ ਜਦੋਂ ਇਹ ਜਹਾਜ਼ ਫਿਲੀਪੀਨਜ਼ ਦੇ ਉੱਤਰੀ ਸਿਰੇ ਤੋਂ ਕਰੀਬ 280 ਕਿਲੋਮੀਟਰ ਪੂਰਬ ਵੱਲ ਜਾ ਰਿਹਾ ਸੀ | ਜਾਪਾਨ ਦੇ ਸਮੁੰਦਰ ਰੱਖਿਅਕ ਨੂੰ ਇਸ ਦੇ ਸੰਗਟ ਦੇ ਸਿਗਨਲ ਮਿਲੇ ਸਨ | ਜਾਪਾਨ ਦੇ ਸਮੁੰਦਰੀ ਰੱਖਿਅਕ ਨੇ ਦੱਸਿਆ ਕਿ ਉਸ ਇਲਾਕੇ ਤੋਂ ਜਾ ਰਹੇ ਤਿੰਨ ਹੋਰ ਜਹਾਜ਼ਾ ਨੇ 15 ਚਾਲਕ ਦਲ ਮੈਂਬਰਾਂ ਨੂੰ ਬਚਾ ਲਿਆ, ਪਰ 11 ਹੋਰ ਅਜੇ ਵੀ ਲਾਪਤਾ ਹਨ | ਉਸ ਨੇ ਦੱਸਿਆ ਕਿ ਜਹਾਜ਼ ਸਮੁੰਦਰ ‘ਚ ਡੁੱਬ ਚੁੱਕਾ ਹੈ | ਉਸ ਨੇ ਦੱਸਿਆ ਕਿ ਅਸੀਂ ਦੋ ਗਸ਼ਤ ਕਿਸ਼ਤੀਆਂ ਅਤੇ ਤਿੰਨ ਹਵਾਈ ਜਹਾਜ਼ ਉਨ੍ਹਾਂ ਨੂੰ ਬਚਾਉਣ ਲਈ ਲਗਾਏ ਹਨ, ਪਰ ਤੂਫ਼ਾਨ ਦੇ ਕਾਰਨ ਬਚਾਅ ਕਾਰਜਾਂ ‘ਚ ਕਾਫ਼ੀ ਮੁਸ਼ਕਿਲ ਹੋ ਰਹੀ ਹੈ |