0
309
ਸ਼ਾਮ 6.30 ਤੋਂ ਰਾਤ 9.30 ਤੱਕ ਚੱਲਣ ਪਟਾਕੇ – ਹਾਈਕੋਰਟ

ਚੰਡੀਗੜ੍ਹ : ਸ਼ਹਿਰ ‘ਚ ਪਟਾਕਿਆਂ ਦੀ ਵਿਕਰੀ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਪਟਾਕਿਆਂ ਦੀ ਵਿਕਰੀ ਲਈ ਡਰਾਅ ਕੱਢ ਕੇ ਪਟਾਕਾ ਵਿਕਰੇਤਾਵਾਂ ਨੂੰ ਲਾਈਸੈਂਸ ਦਿੱਤੇ ਜਾਣ। ਇਸ ਤੋਂ ਇਲਾਵਾ ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਇਹ ਵੀ ਹੁਕਮ ਦਿੱਤੇ ਹਨ ਕਿ 6.30 ਤੋਂ ਲੈ ਕੇ ਰਾਤ ਦੇ 9.30 ਤੱਕ ਹੀ ਪਟਾਕਿਆਂ ਦਾ ਇਸਤੇਮਾਲ ਕੀਤਾ ਜਾਵੇ। ਜਾਣਕਾਰੀ ਮੁਤਾਬਕ ਪ੍ਰਸ਼ਾਸਨ ਨੇ ਦੀਵਾਲੀ ਤੋਂ ਸਿਰਫ 7 ਦਿਨ ਪਹਿਲਾਂ ਸ਼ਹਿਰ ‘ਚ ਪਟਾਕਿਆਂ ਦੀ ਵਿਕਰੀ ਲਈ 17 ਸੀਟਾਂ ਤੈਅ ਕਰ ਦਿੱਤੀਆਂ ਸਨ ਪਰ ਕ੍ਰੈਕਰਜ਼ ਐਸੋਸੀਏਸ਼ਨ ਨੇ ਇਨ੍ਹਾਂ ਦਾ ਬਾਈਕਾਟ ਕਰ ਦਿੱਤਾ ਸੀ। ਐਸੋਸੀਏਸ਼ਨ ਨੇ ਪ੍ਰਸ਼ਾਸਨ ‘ਤੇ ਪਟਾਕਾ ਕਾਰੋਬਾਰੀਆਂ ਅਤੇ ਗਾਹਕਾਂ ਦੇ ਹਿੱਤ ਨਜ਼ਰਅੰਦਾਰਜ਼ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਹਾਈਕੋਰਟ ‘ਚ ਇਸ ਮਾਮਲੇ ਨੂੰ ਚੁੱਕਿਆ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਡਰਾਅ ਕੱਢ ਕੇ ਪਟਾਕੇ ਵੇਚਣ ਦੇ ਲਾਈਸੈਂਸ ਦੇਣ ਦਾ ਹੁਕਮ ਦਿੱਤਾ ਹੈ। ਹਾਈਕੋਰਟ ਦੇ ਇਸ ਫੈਸਲੇ ਤੋਂ ਬਾਅਦ ਐਸੋਸੀਏਸ਼ਨ ‘ਚ ਰੋਸ ਪਾਇਆ ਜਾ ਰਿਹਾ ਹੈ।