ਪੰਚਕੂਲਾ: ਬਲਾਤਕਾਰ ਦੇ ਦੋਸ਼ਾ ਵਿੱਚ 20 ਸਾਲ ਦੀ ਸਜਾ ਭੁਗਤ ਰਹੇ ਰਾਮ ਰਹੀਮ ਦੇ ਡੇਰਾ ਸੁੱਚਾ ਸੋਦਾ ਦੇ ਕਈ ਅਹਿਮ ਵਿਅਕਤੀਆਂ ਤੋ ਪੁੱਛਗਿੱਛ ਤੋ ਬਾਅਦ ਹੁਣ ਉਸ ਦੇ ਪਰਿਵਾਰ ਦੀ ਵਾਰੀ ਆ ਗਈ ਹੈ। ਹਰਿਆਣਾ ਪੁਲੀਸ ਦੀ ਵਿਸ਼ੇਸ ਜਾਚ ਟੀਮ ਨੇ ਹੁਣ ਰਾਮ ਰਹੀਮ ਦੀ ਮਾਤਾ ਨਸੀਬ ਕੌਰ, ਉਸ ਦੀ ਪਤਨੀ ਹਰਜੀਤ ਕੌਰ, ਉਸ ਦੇ ਪੁੱਤਰ ਜਸਮੀਤ ਸਿੰਘ ਅਤੇ ਨੂੰਹ ਨੂੰ ਪੁੱਛ ਗਿੱਛ ਲਈ ਬੁਲਾਇਆ ਹੈ। ਉਨਾਂ ਤੋ ਵੀ ਡੇਰੇ ਦੀ ਜਾਇਦਾਦ ਅਤੇ ਭਗੌੜੀ ਹੋਈ ਹਨੀਪ੍ਰੀਤ ਬਾਰੇ ਪੁੱਛੇ ਜਾਣ ਦੀ ਸਭਾਵਨਾ ਹੈ। ਇਸ ਸਬੰਧੀ ਹਰਿਆਣਾ ਦੇ ਐਡਵੋਕੇਟ ਜਨਰਲ ਸ੍ਰੀ ਬੀ ਆਰ ਮਹਾਜਨ ਕੇ ਦੱਸਿਆ ਕਿ ਡੇਰੇ ਦੀ ਚੱਲ ਅਚੱਲ ਜਾਇਦਾਦ ਦਾ ਵੇਰਵਾ ਇਕੱਠਾ ਕੀਤਾ ਜਾ ਰਿਹਾ ਹੈ ਜਿਸ ਦੀ ਰਿਪੋਰਟ 27 ਸਤੰਬਰ 2017 ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿਚ ਪੇਸ਼ ਕੀਤੀ ਜਾਵੇਗੀ।