ਹਾਂਗਕਾਂਗ(ਪੰਜਾਬੀ ਚੇਤਨਾ) : ਪੰਜਾਬ ਯੂਥ ਕਲੱਬ ਦੇ ਸਤਿਕਾਰਯੋਗ ਸਪੌਂਸਰ ਚਰਨਜੀਤ ਸਿੰਘ ਗਰੇਵਾਲ ਜੀ ਦੇ ਧਰਮ ਪਤਨੀ ਸ੍ਰੀਮਤੀ ਕੁਲਦੀਪ ਕੌਰ ਗਰੇਵਾਲ ਜੀ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਸਮੁੱਚਾ ਪੰਜਾਬ ਯੂਥ ਕਲੱਬ ਗਰੇਵਾਲ ਪਰਿਵਾਰ ਦੇ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦਾ ਹੈ । ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ । ਉਹਨਾਂ ਦੇ ਮਿ੍ਤਕ ਸਰੀਰ ਨੂੰ ਪੰਜਾਬ ਲੈ ਕੇ ਜਾਣਾਂ ਹੈ । ਮਿ੍ਤਕ ਸਰੀਰ ਦੇ ਅੰਤਿਮ ਦਰਸ਼ਣਾਂ ਲਈ ਕੱਲ੍ਹ 25 ਅਗਸਤ ( ਦਿਨ ਸ਼ੁਕਰਵਾਰ ) ਨੂੰ ਯੂਨੀਵਰਸਲ ਫੱਨਰਲ ਪਾਰਲਰ ਹੁੰਗ ਹੌਮ ਵਿਖੇ ਕਮਰਾ ਨੰਬਰ 301 ਵਿੱਚ ਦੁਪਹਿਰ 12:30 ਵਜੇ ਪਹੁੰਚਣ ਦੀ ਕਿ੍ਪਾਲਤਾ ਕਰਨੀ ਜੀ ।