ਜੈਪੁਰ ਚ’ ਖੂਨੀ ਝੜਪਾਂ

0
777

ਨਵੀਂ ਦਿੱਲੀ, 9 ਸਤੰਬਰ – ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਰਾਮਗੰਜ ਇਲਾਕੇ ‘ਚ ਬੀਤੀ ਰਾਤ ਪੁਲਿਸ ਤੇ ਸਥਾਨਕ ਲੋਕਾਂ ਵਿਚਕਾਰ ਜੰਮ ਕੇ ਝੜਪ ਹੋ ਗਈ। ਜੋ ਬਾਅਦ ਵਿਚ ਖ਼ੂਨੀ ਝੜਪ ‘ਚ ਬਦਲ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇਕ ਜੋੜੇ ਦੀ ਪਿਟਾਈ ਕੀਤੀ ਗਈ। ਜਿਸ ‘ਚ ਆਮ ਲੋਕ ਭੜਕ ਗਏ ਤੇ ਉਨ੍ਹਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਘਟਨਾ ਮਗਰੋਂ ਇਲਾਕੇ ਵਿਚ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ।