ਭਾਰਤੀਆਂ ਦਾ ਮਨਪਸੰਦ ਖਾਣਾ ਕਿਹੜਾ?

0
302

ਨਵੀ ਦਿੱਲੀ(ਪੰਜਾਬੀ ਚੇਤਨਾ): ਖਾਣ ਪੀਣ ਦੇ ਮਾਮਲੇ ’ਚ ਭਾਰਤ ਵੱਖ ਵੱਖ ਪਰੰਪਰਾਵਾਂ ਵਾਲਾ ਦੇਸ਼ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਡੋਸੇ ਤੋਂ ਲੈ ਕੇ ਸਮੋਸਿਆਂ ਦੇ ਨਾਲ ਨਾਲ ਖਿਚੜੀ ਤੋਂ ਲੈ ਕੇ ਬਰਿਆਨੀ ਤਕ ਹਜ਼ਾਰਾਂ ਪਕਵਾਨ ਕਈ ਤਰੀਕਿਆਂ ਨਾਲ ਤਿਆਰ ਜਾਂਦੇ ਹਨ ਪਰ ਜੇ ਇਹ ਪੁੱਛਿਆ ਜਾਵੇ ਕਿ ਇੰਡੀਆ ਸਭ ਤੋਂ ਜ਼ਿਆਦਾ ਕੀ ਖਾਂਦਾ ਹੈ ਤਾਂ ਸਮੋਸਾ ਹੋਰ ਸਾਰੇ ਪਕਵਾਨਾਂ ਨੂੰ ਪਿਛੇ ਛੱਡ ਦਿੰਦਾ ਹੈ। ਸਵਿੱਗੀ ਦੀ ਇਕ ਹਾਲੀਆ ਰਿਪੋਰਟ ਤੋਂ ਤਾਂ ਇਹੀ ਪਤਾ ਚਲਦਾ ਹੈ।
ਸਭ ਤੋਂ ਜ਼ਿਆਦਾ ਆਰਡਰ ਹੋਈਆਂ ਇਹ ਆਈਟਮਾਂ
ਸਵਿੱਗੀ ਨੇ ਹਾਲ ਵਿਚ ਆਪਣੀ ਸਾਲਾਨਾ ਸਟੈਟਿਕਸ ਰਿਪੋਰਟ ਦਾ ਛੇਵਾਂ ਐਡੀਸ਼ਨ ਜਾਰੀ ਕੀਤਾ ਹੈ। ਇਸ ਰਿਪੋਰਟ ਦੇ ਦਿਲਚਸਪ ਅੰਕੜੇ ਦੱਸਦੇ ਹਨ ਕਿ ਭਾਰਤੀ ਲੋਕਾਂ ਨੇ 2021 ਦੌਰਾਨ ਕਿਹੜੀਆਂ ਡਿਸ਼ੇਜ਼ ਦਾ ਆਰਡਰ ਕੀਤਾ ਅਤੇ ਦੇਸ਼ ਵਿਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਪਕਵਾਨ ਕੀ ਹਨ। ਅੰਕਡ਼ਿਆਂ ਮੁਤਾਬਕ 2021 ਵਿਚ ਭਾਰਤੀ ਲੋਕਾਂ ਨੇ ਹਰ ਮਿੰਟ ਵਿਚ 115 ਆਰਡਰ ਕੀਤੇ। ਇਸ ਤੋਂ ਇਲਾਵਾ ਸਾਲ ਭਰ ਵਿਚ ਭਾਰਤੀਆਂ ਨੇ ਏਨੇ ਸਮੋਸੇ ਖਾ ਲਏ ਜੋ ਨਿਊਜ਼ੀਲੈਂਡ ਦੀ ਪੂਰੀ ਆਬਾਦੀ ਦਾ ਕਈ ਗੁਣਾ ਹੈ। ਟਮਾਟਰ ਕਈ ਡਿਸ਼ਾਂ ਦਾ ਜ਼ਰੂਰੀ ਹਿੱਸਾ ਹੈ ਅਤੇ 2021 ਵਿਚ ਭਾਰਤੀਆਂ ਨੇ ਏਨੇ ਟਮਾਟਰ ਮੰਗਵਾਏ, ਜਿਸ ਨਾਲ 11 ਸਾਲ ਤਕ ਸਪੇਨ ਦਾ ਟੋਮੈਟੀਨਾ ਫੈਸਟੀਵਲ ਮਨਾਇਆ ਜਾ ਸਕਦਾ ਹੈ।
ਸਮੋਸੇ ਹਨ ਇੰਡੀਆ ਦਾ ਫੈਵਰਿਟ ਸਨੈਕਸ
ਸਵਿੱਗੀ ਦੀ ਰਿਪੋਰਟ ਮੁਤਾਬਕ 2021 ਵਿਚ ਸਮੋਸੇ ਭਾਰਤੀਆਂ ਦਾ ਸਭ ਤੋਂ ਅਜ਼ੀਜ਼ ਸਨੈਕਸ ਰਿਹਾ। ਸਾਲ ਭਰ ਵਿਚ ਸਿਰਫ਼ ਸਵਿੱਗੀ ’ਤੇ ਸਮੋਸਿਆਂ ਦੇ ਕਰੀਬ 50 ਲੱਖ ਆਰਡਰ ਕੀਤੇ ਗਏ। ਇਹ ਨਿਊੁਜ਼ੀਲੈਂਡ ਦੀ ਪੂੁਰੀ ਆਬਾਦੀ ਦੇ ਬਰਾਬਰ ਹੈ। ਸਮੋਸਿਆਂ ਦੀ ਹਰਮਨਪਿਆਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਚਿਕਨ ਵਿੰਗਜ਼ ਦੀ ਤੁਲਨਾ ਵਿਚ ਛੇ ਗੁਣਾ ਜ਼ਿਆਦਾ ਆਰਡਰ ਮਿਲੇ।
ਬਰਿਆਨੀ ਚਾਰਟ ਨੂੰ ਲਗਾਤਾਰ ਕਰ ਰਿਹਾ ਬੀਟ
ਬਰਿਆਨੀ ਪ੍ਰਤੀ ਲੋਕਾਂ ਦੀ ਦੀਵਾਨਗੀ ਲਗਾਤਾਰ ਬਣੀ ਹੋਈ ਹੈ। ਇਕ ਸਾਲ ਪਹਿਲਾਂ ਭਾਵ 2020 ਵਿਚ ਹਰ ਮਿੰਟ ਬਰਿਆਨੀ ਦੇ 90 ਆਰਡਰ ਮਿਲੇ ਸਨ, ਜੋ ਵੱਧ ਕੇ 115 ਆਰਡਰ ਹੋ ਗਏ। ਬਰਿਆਨੀ ਦੀ ਤੁਲਨਾ ਵਿਚ 4.3 ਗੁਣਾ ਕੀਤਾ ਗਿਆ ਹੈ। ਮਜ਼ੇਦਾਰ ਹੈ ਕਿ ਸਵਿੱਗੀ ’ਤੇ ਲਗਪਗ 4.25 ਲੱਖ ਲੋਕਾਂ ਨੇ ਆਪਣਾ ਪਹਿਲਾ ਆਰਡਰ ਚਿਕਨ ਬਰਿਆਨੀ ਦਾ ਕੀਤਾ।
ਸਬਜ਼ੀਆਂ ਅਤੇ ਫਲਾਂ ਵਿਚ ਟਮਾਟਰ ਟਾਪ
ਫਲਾਂ ਅਤੇ ਸਬਜ਼ੀਆਂ ਵਿਚ ਟਮਾਟਰ, ਕੇਲਾ, ਪਿਆਜ਼, ਆਲੂ ਅਤੇ ਹਰੀ ਮਿਰਚ ਟਾਪ 5 ਵਿਚ ਹਨ। ਪੈਕਡ ਫੂਡ ਵਿਚ ਦੇਖੀਏ ਤਾਂ 2021 ਦੌਰਾਨ ਸਵਿੱਗੀ ਨੇ ਇੰਸਟੈਂਟ ਨੂਡਲਜ਼ ਦੇ 14 ਲੱਖ ਪੈਕਟ, ਚਾਕਲੇਟ ਦੇ 31 ਲੱਖ ਪੈਕਟ ਅਤੇ ਆਈਸਕ੍ਰੀਮ ਦੇ 23 ਲੱਖ ਟਬ ਦਾ ਆਰਡਰ ਕੀਤਾ।