ਵਾਸ਼ਿੰਗਟਨ— ਹਰ ਕਿਸੇ ਮਨੁੱਖ ਦਾ ਸੁਪਨਾ ਹੁੰਦਾ ਹੈ ਕਿ ਉਸ ਕੋਲ ਇਕ ਵੱਡੀ ਤੇ ਸ਼ਾਨਦਾਰ ਕਾਰ ਹੋਵੇ, ਜਿਸ ‘ਚ ਉਹ ਆਪਣੇ ਪਰਿਵਾਰ ਨਾਲ ਘੁੰਮ ਸਕੇ। ਪਰ ਅੱਜ ਅਸੀਂ ਜਿਸ ਕਾਰ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ, ਉਸ ਬਾਰੇ ਤੁਸੀਂ ਸ਼ਾਇਦ ਹੀ ਸੁਣਿਆ ਹੋਵੇਗਾ। 24 ਟਾਇਰਾਂ ਵਾਲੀ ਤੇ 100 ਮੀਟਰ ਲੰਬੀ ਇਸ ਕਾਰ ‘ਚ ਸਵੀਮਿੰਗ ਪੂਲ ਤੋਂ ਲੈ ਕੇ ਹੈਲੀਪੈਡ ਤਕ ਬਣਿਆ ਹੋਇਆ ਸੀ। ਕਾਰ ‘ਚ ਯਾਤਰੀਆਂ ਦੇ ਆਰਾਮ ਕਰਨ ਲਈ ਇਕ ਬਿਸਤਰ ਦੀ ਵੀ ਵਿਵਸਥਾ ਸੀ, ਤਾਂ ਜੋ ਸਫਰ ਦੌਰਾਨ ਉਹ ਆਰਾਮ ਕਰ ਸਕਣ। ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਇਸ ਨੂੰ ਅੱਗੇ ਪਿੱਛੇ ਦੋਹਾਂ ਪਾਸਿਓ ਚਲਾਇਆ ਜਾ ਸਕਦਾ ਸੀ।
ਇਸ ‘ਚ ਡਰਾਈਵਰ ਲਈ ਦੋ ਕੈਬਿਨ ਤੇ ਦੋ ਇੰਜਣ ਲੱਗੇ ਸਨ। ਪਰ ਮੁਸ਼ਕਿਲ ਇਹ ਹੁੰਦੀ ਸੀ ਕਿ ਇੰਨੀ ਲੰਬੀ ਕਾਰ ਨੂੰ ਮੋੜਨਾ ਕਾਫੀ ਮੁਸ਼ਕਿਲ ਹੁੰਦਾ ਸੀ। ਡਰਾਈਵਰ ਤੇ ਯਾਤਰੀ ਇਕ ਹੀ ਕਾਰ ‘ਚ ਹੋਣ ਦੇ ਬਾਵਜੂਦ ਇਕ ਦੂਜੇ ਨਾਲ ਗੱਲ ਨਹੀਂ ਕਰ ਸਕਦੇ ਸਨ ਕਿਉਂਕਿ ਕਾਰ ‘ਚ ਡਰਾਈਵਰ ਦਾ ਵੱਖਰਾ ਕੈਬਿਨ ਹੁੰਦਾ ਸੀ। ਇਨ੍ਹਾਂ ਖਾਸੀਅਤਾਂ ਕਾਰਨ 1980 ਦੇ ਦਹਾਕੇ ‘ਚ ਇਸ ਕਾਰ ਦਾ ਨਾਂ ਗਿਨੀਜ ਬੁੱਕ ਆਫ ਵਰਲਡ ਰਿਕਾਰਡ ‘ਚ ਸ਼ਾਮਲ ਕੀਤਾ ਗਿਆ ਸੀ। ਇਸ ਕਾਰ ਬਾਰੇ ਕਿਹਾ ਜਾਂਦਾ ਹੈ ਕਿ ਇਹ ਕਾਰ ਇੰਨੀ ਲੰਬੀ ਹੈ ਕਿ ਤੁਸੀਂ ਇਸ ‘ਚ ਸੈਰ ਵੀ ਕਰ ਸਕਦੇ ਹੋ।
ਪਰ ਬਦਕਿਸਮਤੀ ਨਾਲ ਦੁਨੀਆ ਦੀ ਇਹ ਸਭ ਤੋਂ ਲੰਬੀ ਕਾਰ ਹੁਣ ਕਰੀਬ-ਕਰੀਬ ਕਬਾੜ ਬਣ ਚੁੱਕੀ ਹੈ। ਇਸ ਦੀਆਂ ਖਿੜਕੀਆਂ ਤੇ ਛੱਤ ਟੁੱਟ ਚੁੱਕੇ ਹਨ। ਹਾਲਾਂਕਿ ਇਸ ਦੇ ਮਾਲਿਕ ਦਾ ਕਹਿਣਾ ਹੈ ਕਿ ਉਹ ਇਸ ਕਾਰ ਨੂੰ ਰਿਪੇਅਰ ਕਰਵਾ ਕੇ ਮੁੜ ਉਸ ਦੀ ਪੁਰਾਣੀ ਸ਼ਾਨ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਲਿਮੋਜ਼ੀਨ ਕਾਰ ਨੂੰ ਦੁਨੀਆ ਮੁੜ ਦੇਖ ਸਕੇਗੀ।