ਕੈਥੇ ਪੈਸੇਫਿਕ ਨੇ 16000 ਦੀ ਕੀਮਤ ਵਾਲੀ ਜਹਾਜ਼ ਦੀ ਟਿਕਟ 675 ਚ ਵੇਚੀ

0
356

ਹਾਂਗਕਾਂਗ(ਪਚਬ):ਅਕਸਰ ਲੋਕ ਗਲਤ ਫਹਿਮੀ ਦੇ ਸ਼ਿਕਾਰ ਹੋ ਜਾਂਦੇ ਹਨ। ਗਲਤ ਫਹਿਮੀ ਕਾਰਨ ਹੀ ਲੋਕ ਲੈਣ-ਦੇਣ ਵਿਚ ਗੜਬੜੀ ਕਰ ਜਾਂਦੇ ਹਨ। ਅਜਿਹੀ ਹੀ ਗਲਤ ਫਹਿਮੀ ਦੀ ਸ਼ਿਕਾਰ ਹਾਂਗਕਾਂਗ ਏਅਰਲਾਈਨਜ਼ ਕੈਥੇ ਪੈਸੇਫਿਕ ਨੇ ਆਪਣੀ 16,000 ਡਾਲਰ ਵਾਲੀ ਟਿਕਟ 675 ਡਾਲਰ  ਵਿਚ ਵੇਚ ਦਿੱਤੀ।

ਕੌਮਾਂਤਰੀ ਉਡਾਣ ਭਰਨ ਵਾਲੀ ਏਸ਼ੀਆ ਦੀ ਵੱਡੀ ਕੰਪਨੀਆਂ ਵਿਚ ਸ਼ਾਮਲ ਕੈਥੇ ਪੈਸੇਫਿਕ ਏਅਰਵੇਜ਼ ਲਿਮੀਟਿਡ ਨੇ ਬਿਜ਼ਨੈੱਸ ਕਲਾਸ ਦੀ ਟਿਕਟ ਇਕੌਨਮੀ ਕਲਾਸ ਦੀ ਕੀਮਤ ਵਿਚ ਵੇਚ ਦਿੱਤੀ। ਇਸ ਦੇ ਤੁਰੰਤ ਬਾਅਦ ਏਅਰਲਾਈਨਜ਼ ਕੰਪਨੀ ਨੇ ਆਪਣੀ ਗਲਤੀ ਦੀ ਜਾਣਕਾਰੀ ਟਿਕਟ ਖਰੀਦਣ ਵਾਲੇ ਯਾਤਰੀ ਨੂੰ ਦਿੱਤੀ। ਕੰਪਨੀ ਵੱਲੋਂ ਯਾਤਰੀ ਨੂੰ ਫੋਨ ਆਇਆ ਕਿ ਉਸ ਨੇ ਜੋ ਵੀਅਤਨਾਮ ਤੋਂ ਨਿਊਯਾਰਕ ਜਾਣ ਵਾਲੀ ਟਿਕਟ ਬੁੱਕ ਕੀਤੀ ਹੈ ਉਹ ਬਿਜ਼ਨੈੱਸ ਕਲਾਸ ਦੀ ਟਿਕਟ ਹੈ ਅਤੇ ਜੁਲਾਈ ਤੇ ਸਤੰਬਰ ਵਿਚ ਇਸ ਟਿਕਟ ਦੀ ਕੀਮਤ 16,000 ਡਾਲਰ ਰਹਿੰਦੀ ਹੈ।

ਹੁਣ ਦੇਖਣਾ ਇਹ ਹੈ ਕਿ ਕੰਪਨੀ ਇਸ ਮਾਮਲੇ ਨੂੰ ਕਿਵੇਂ ਹੱਲ ਕਰੇਗੀ। ਕੈਥੇ ਪੈਸੀਫਿਕ ਏਅਰਵੇਜ਼ ਇਸ ਗੱਲ ਦਾ ਜਵਾਬ ਤੁਰੰਤ ਨਹੀਂ ਦੇ ਪਾ ਰਹੀ ਹੈ ਕਿ ਉਹ ਇਨ੍ਹਾਂ ਟਿਕਟਾਂ ਨੂੰ ਜਾਇਜ਼ ਕਰਾਰ ਦੇਵੇਗੀ ਜਾਂ ਨਹੀਂ। ਇੱਥੇ ਦੱਸ ਦਈਏ ਕਿ ਕੈਥੇ ਏਅਰਵੇਜ਼ ਦਾ ਮੁਕਾਬਲਾ ਚੀਨ ਅਤੇ ਉੱਥੋਂ ਦੀਆਂ ਕਈ ਬਜਟ ਏਅਰਲਾਈਨਜ਼ ਨਾਲ ਹੈ। ਬੀਤੇ ਸਾਲ ਕੈਥੇ ਏਅਰਵੇਜ਼ ਦੇ ਕੰਪਿਊਟਰ ਸਿਸਟਮ ਨਾਲ 94 ਲੱਖ ਯਾਤਰੀਆਂ ਦੀ ਜਾਣਕਾਰੀ ਲੀਕ ਹੋ ਗਈ ਸੀ। ਉਸ ਗਲਤੀ ਨਾਲ ਏਅਰਲਾਈਨਜ਼ ਕੰਪਨੀ ਉਭਰ ਰੀ ਰਹੀ ਸੀ ਕਿ ਹੁਣ ਕੀਮਤ ਨੂੰ ਲੈ ਕੇ ਵੱਡੀ ਗਲਤੀ ਹੋ ਗਈ।

ਕੁਝ ਮੀਡੀਆਂ ਰਿਪੋਰਟਾਂ ਅਨੁਸਾਰ ਕੰਪਨੀ ਇਨਾਂ ਲੋਕਾਂ ਤੋ ਕੋਈ ਵਾਧੂ ਮੁੱਲ ਲਏ ਬਿਨਾਂ ਸਫਰ ਕਰਨ ਦੇਵੇਗੀ।