ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਕੋਰੋਨਾ ਦੇ ਕੇਸਾਂ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ।ਸਿਹਤ ਵਿਭਾਗ ਅਨੁਸਾਰ ਹਾਂਗਕਾਂਗ ਵਿਚ ਬਿਮਾਰੀ ਤੋ ਪੀੜਤਾਂ ਦੀ ਗਿਣਤੀ 682 ਹੋ ਗਈ ਹੈ।
• ਏਕਾਂਤਵਾਸ ਦੀ ਉਲੰਘਣਾ ਕਰਨ ਵਾਲੇ 3 ਵਿਅਕਤੀਆਂ ਨੂੰ 10 ਦਿਨ, 6 ਹਫਤੇ ਅਤੇ 3 ਮਹੀਨੇ ਦੀ ਕੈਦ ਸੀ ਸਜਾ ਸੁਣਾਈ ਗਈ ਹੈ।
• ਵੱਧ ਰਹੇ ਕੇਸਾਂ ਕਾਰਨ ਸਿਹਤ ਵਿਭਾਗ ਦੇ ਇੱਕ ਉੱਚ ਅਧਿਕਾਰੀ ਅਨੁਸਾਰ ਵਿਭਾਗ 400 ਬਿਸਤਰੇ ਕੋਰਨਾ ਪੀੜਤਾਂ ਲਈ ਹੋਰ ਤਿਆਰ ਕਰ ਰਹੇ ਹਨ।
• ਪੁਲੀਸ ਦੀ ਇਕ ਔਰਤ ਕਰਮੀ ਦੇ ਕੋਰਨਾ ਪੀੜਤ ਹੋਣ ਤੇ ਬਾਅਦ ਇਹ ਮਰਦ ਕਰਮੀ ਵੀ ਇਸ ਦਾ ਸ਼ਿਕਾਰ ਹੋ ਗਿਆ ਹੈ। ਇਸ ਦੀ ਡਿਉਟੀ ਕਾਲੋਨ ਰਿਜਨਲ ਹੈਡਕੁਆਟਰ ਵਿਚ ਲੱਗੀ ਹੋਈ ਸੀ।
• ਸਰਕਾਰ ਦੇ ਇਨਫੌਰਮੈਸਨ ਸਰਵਿਸ ਵਿਭਾਗ ਦਾ ਇਕ ਕਰਮਚਾਰੀ ਵੀ ਕੋਰਨਾ ਦਾ ਸਿਕਾਰ ਹੋ ਗਿਆ ਹੈ । ਇਹ ਵਿਅਕਤੀ ਨਿਊਜੀਲੈਡ ਅਤੇ ਇਗਲੈਡ ਵਿਚ ਛੁੱਟੀਆਂ ਮਨਾ ਕੇ ਆਇਆ ਸੀ। ਇਹ ਵਿਅਕਤੀ ਘਰ ਤੋਂ ਹੀ ਕੰਮ ਕਰਦਾ ਸੀ।
• ਸਿਰਫ ਇਕ ਹਫਤੇ ਦੌਰਾਨ ਕੋਰਨਾਂ ਪੀੜਤਾਂ ਦੀ ਗਿਣਤੀ ਵਿਚ 300 ਤੋ ਜਿਆਦਾ ਵਾਧੇ ਤੋ ਬਾਅਦ ਮਾਹਰ ਚਿੰਤਾਂ ਵਿਚ ਹਨ। ਉਨਾਂ ਅਨੁਸਾਰ ਹਾਂਗਕਾਂਗ ਵਿਚ ਸਥਿਤੀ ਕਾਬੂ ਤੋ ਬਾਹਰ ਹੁੰਦੀ ਜਾ ਰਹੀ ਹੈ। ਉਹ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤੋ ਸਤੰਸਟ ਨਹੀ ਹਨ।
• ਕੋਰਨਾਂ ਦੇ ਦੌਰ ਦੇ ਚਲਦਿਆ ਡੀਏਬੀ ਪਾਰਟੀ ਨੇ ਵੋਟਾਂ ਦੀ ਹੋ ਰਹੀ ਰਜਿਸਟਰੇਸ਼ਨ ਦੀ ਆਖਰੀ ਮਿਤੀ ਅੱਗੇ ਪਾਉਣ ਦੀ ਮੰਗ ਕੀਤੀ ਹੈ। ਯਾਦ ਰਹੇ ਸਤਂਬਰ ਵਿਚ ਹੋਣ ਵਾਲੀਆਂ ਲੈਜੀਕੋ ਵੋਟਾਂ ਲਈ ਵੋਟਾਂ ਦੀ ਰਜਿਸਟਰੇਸ਼ਨ ਦੀ ਆਖਰੀ ਮਿਤੀ 2 ਮਈ ਹੈ।
• ਇਸੇ ਦੌਰਾਨ ਸਰਕਾਰ ਵੱਲੋਂ 4 ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ ਦੀ ਕਈ ਥਾਵਾਂ ਤੇ ਉਲਘਣਾ ਦੇਖਣ ਨੂੰ ਮਿਲੀ ਖਾਸ ਕਰਕੇ ਐਤਵਾਰ ਨੂੰ ਕਈ ਥਾਵਾਂ ਤੇ ਘਰੇਲੂ ਨੌਕਰਾਣੀਆਂ ਗਰੁੱਪਾਂ ਵਿਚ ਛੁੱਟੀ ਦਾ ਅਨੰਦ ਲੈਦੀਆਂ ਦੇਖੀਆਂ ਗਈਆਂ।
• ਹਾਂਗਕਾਂਗ ਸ਼ੇਅਰ ਮਾਰਕਿਟ ਵਿਚ ਅੱਜ 1.3% ਦੀ ਕਮੀ ਆਈ।