ਹੁਣ ਬਰੈਂਪਟਨ ‘ਚ ਨਹੀਂ ਚੱਲਣਗੇ ਪਟਾਕੇ

0
393

ਬਰੈਂਪਟਨ : ਬਰੈਂਪਟਨ ਦੇ ਸਿਟੀ ਕੌਂਸਲਰ ਡੈਨਿਸ ਕੀਨਨ ਨੇ ਅੱਜ ਦੀ ਕੌਂਸਲ ਮੀਟਿੰਗ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਜੋ ਬਰੈਂਪਟਨ ਵਿੱਚ ਵਸਨੀਕਾਂ ਨੂੰ ਪਟਾਕਿਆਂ ਦੀ ਵਰਤੋਂ ਕਰਨ ਜਾਂ ਖਰੀਦਣ ‘ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਸ ਨੂੰ ਕੌਂਸਲਰਾਂ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ।
ਨਵੇਂ ਨਿਯਮਾਂ ਦੇ ਤਹਿਤ, ਬਰੈਂਪਟਨ ਵਿੱਚ ਪਟਾਕੇ ਚਲਾਉਣ ‘ਤੇ ਜੁਰਮਾਨਾ $500 ਤੱਕ ਵੱਧ ਸਕਦਾ ਹੈ ਅਤੇ ਪਟਾਕੇ ਵੇਚਣ ‘ਤੇ ਜੁਰਮਾਨਾ $1,000 ਹੋ ਗਿਆ ਹੈ।