ਓ. ਸੀ. ਆਈ. ਕਾਰਡ ‘ਤੇ ਭਾਰਤ ਸਰਕਾਰ ਨੇ ਦਿੱਤੀ ਵਿਸ਼ੇਸ਼ ਢਿੱਲ

0
738

ਦਿੱਲੀ:-ਅਕਤੂਬਰ ਦੇ ਮਹੀਨੇ ਤੋਂ ਜੋ ਓ. ਸੀ. ਆਈ. ਕਾਰਡ ਦੀ ਮੁਸ਼ਕਿਲ ਚੱਲ ਰਹੀ ਸੀ, ਅਤੇ ਕਾਫੀ ਲੋਕਾਂ ਨੂੰ ਕੁਝ ਏਅਰਲਾਈਨਸ ਵਲੋਂ ਚੜ੍ਹਨ ਤੋਂ ਰੁਕਿਆ ਜਾ ਰਿਹਾ ਸੀ, ‘ਤੇ ਭਾਰਤ ਸਰਕਾਰ ਵਲੋਂ ਵਿਸ਼ੇਸ਼ ਢਿੱਲ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ 20 ਤੋਂ ਘੱਟ ਤੇ 50 ਸਾਲ ਤੋਂ ਵੱਧ ਓ. ਸੀ. ਆਈ ਕਾਰਡ ਧਾਰਕਾਂ ਨੂੰ ਦਸਤਾਵੇਜ਼ ਨੂੰ ਰੀਨਿਊ ਕਰਵਾਉਣ ਦੀ ਜ਼ਰੂਰਤ ਹੈ ਪਰ 30 ਜੂਨ 2020 ਤੱਕ ਉਹ ਭਾਰਤ ਜਾ ਸਕਦੇ ਹਨ ਜੋ ਵੀ ਯਾਤਰੀ ਭਾਰਤ ਨੂੰ ਸਫ਼ਰ ਕਰਨਗੇ, ਉਹ ਆਪਣੇ ਨਾਲ ਆਪਣਾ ਮੌਜੂਦਾ ਪਾਸਪੋਰਟ ਅਤੇ ਓ. ਸੀ. ਆਈ. ਕਾਰਡ ਜੋ ਪੁਰਾਣਾ ਹੈ ਅਤੇ ਰੀਨਿਊ ਨਹੀਂ ਕਰਵਾਇਆ ਉਹ ਲੈ ਕੇ ਜਾ ਸਕਦੇ ਹਨ | ਭਾਰਤ ਸਰਕਾਰ ਵਲੋਂ ਇਹ ਸੁਵਿਧਾ ਇਸ ਲਈ ਦਿੱਤੀ ਜਾ ਰਹੀ ਹੈ ਕਿ ਬਹੁਤ ਸਾਰੇ ਭਾਰਤੀ ਲੋਕ ਹਵਾਈ ਅੱਡਿਆਂ ‘ਤੇ ਖੱਜਲ ਖੁਆਰ ਇਸ ਸਮੱਸਿਆ ਕਰਕੇ ਹੋ ਰਹੇ ਸਨ ਅਤੇ ਕੁਝ ਸਮੇਂ ‘ਚ ਦਿੱਤੀ ਢਿੱਲ ‘ਚ ਉਹ ਸਫ਼ਰ ਤਾਂ ਕਰ ਸਕਣਗੇ ਪਰ ਬਾਅਦ ‘ਚ ਓ. ਸੀ. ਆਈ. ਨਵਾਂ ਬਣਾਉਣਾ ਜ਼ਰੂਰੀ ਹੈ |